Jalandhar News: ਜਲੰਧਰ ‘ਚ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ Comedian Kapil Sharma ਨੂੰ ਪਰਾਂਠੇ ਖੁਆਉਣੇ ਮਹਿੰਗੇ
Jalandhar,31 Dec,(Bol Punjab De):- ਜਲੰਧਰ ‘ਚ ਪਰਾਂਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ (Comedian Kapil Sharma) ਨੂੰ ਪਰਾਂਠੇ ਖੁਆਉਣੇ ਮਹਿੰਗੇ ਪੈ ਗਈ,ਡਿਪਟੀ ਕਮਿਸ਼ਨਰ (Deputy Commissioner) ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਜਲੰਧਰ ਪੁਲਿਸ (Jalandhar Police) ਨੇ ਵੀਰ ਦਵਿੰਦਰ ਸਿੰਘ (Veer Davinder Singh) ਖਿਲਾਫ ਮਾਮਲਾ ਦਰਜ ਕਰ ਲਿਆ ਹੈ,ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ,ਇਸ ਦੌਰਾਨ ਵੀਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਥਾਣਾ 6 ਦੀ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਹੈ,ਥਾਣਾ ਸਦਰ-6 ਦੀ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ,ਮਾਮਲੇ ਵਿੱਚ ਆਈਪੀਸੀ ਦੀ ਧਾਰਾ 188 ਲਗਾਈ ਗਈ ਹੈ, ਕੇਸ ਵਿੱਚ ਕਿਹਾ ਗਿਆ ਹੈ ਕਿ ਵੀਰ ਦਵਿੰਦਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਰਾਤ ਨੂੰ ਆਪਣਾ ਸਟਾਲ ਲਗਾ ਕੇ ਪਰਾਂਠੇ ਵੇਚੇ।
ਸ਼ਨੀਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੀਰ ਦਵਿੰਦਰ ਨੇ ਦੱਸਿਆ ਕਿ ਐੱਸਐੱਚਓ ਅਜਾਇਬ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬੰਦ ਕਮਰੇ ਵਿੱਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ,ਵੀਰ ਦਵਿੰਦਰ ਨੇ ਦੱਸਿਆ ਕਿ ਕਾਮੇਡੀਅਨ ਕਪਿਲ ਸ਼ਰਮਾ ਦੀ ਫੋਟੋ ਵਾਇਰਲ (Photo Viral) ਹੋਣ ਤੋਂ ਬਾਅਦ ਉਸ ਖਿਲਾਫ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ,ਇਸ ਸਬੰਧੀ ਥਾਣਾ ਸਦਰ-6 ਦੇ ਐਸਐਚਓ ਅਜੈਬ ਸਿੰਘ ਔਜਲਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਥਾਂ ’ਤੇ ਰਾਤ ਦੇ 2 ਵਜੇ ਤੱਕ ਪਰਾਂਠੇ ਵੇਚੇ ਜਾਂਦੇ ਹਨ,ਜਿਸ ਕਾਰਨ ਉਨ੍ਹਾਂ ਦਾ ਇਲਾਕਾ ਕਾਫੀ ਗੰਦਾ ਰਹਿੰਦਾ ਹੈ,ਇਸ ਬਾਰੇ ਵੀਰ ਦਵਿੰਦਰ ਨੂੰ ਪਹਿਲਾਂ ਵੀ ਉੱਚ ਅਧਿਕਾਰੀਆਂ ਨੇ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ,ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ,ਜਿੱਥੋਂ ਤੱਕ ਕੁੱਟਮਾਰ ਦਾ ਸਵਾਲ ਹੈ, ਉਸ ‘ਤੇ ਥਾਣੇ ‘ਚ ਕੋਈ ਕੁੱਟਮਾਰ ਨਹੀਂ ਹੋਈ,ਸਾਰੇ ਦੋਸ਼ ਝੂਠੇ ਹਨ।