Punjabi Singer Gurman Mann ਖਿਲਾਫ FIR ਦਰਜ,ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼
BolPunjabDe Buero
Patiala,31 Dec,(Bol Punjab De):- ਪੰਜਾਬੀ ਗਾਇਕ ਗੁਰਮਨ ਮਾਨ (Punjabi Singer Gurman Mann) ਦੀਆਂ ਮੁਸ਼ਕਿਲਾਂ ਵਧ ਗਈਆਂ ਹਨ,ਥਾਣਾ ਦਰੇਸੀ (Police Station Daresi) ਦੀ ਪੁਲਿਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ,ਗਾਇਕ ਨੇ ਆਪਣੀ ਐਲਬਮ-ਚੱਕਦੋ-ਰਖਲੋ ਵਿੱਚ ਗੀਤ ਕਾਨਵੋ ਵਿੱਚ ਭਗਵਾਨ ਸ਼ਨੀ ਬਾਰੇ ਟਿੱਪਣੀ ਕੀਤੀ ਹੈ,ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਨੂਰਵਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀ ਮੰਦਰ, 70 ਫੁੱਟੀ ਰੋਡ, ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾਅ ਰਿਹਾ ਹੈ।
30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ ‘ਤੇ ਯੂਟਿਊਬ (YouTube) ਤੋਂ ਭਜਨ ਸੁਣ ਰਿਹਾ ਸੀ,ਅਚਾਨਕ ਐਲਬਮ ਚੱਕਲੋ-ਰਖਲੋ ਦਾ ਕਨਵੋ ਗੀਤ ਵੱਜਣ ਲੱਗਾ,ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹਨ,ਗਾਇਕ ਨੇ ਇਹ ਸ਼ਬਦ ਆਪਣੀ ਸ਼ਾਨ ਦੇ ਖਿਲਾਫ ਗਾਏ ਹਨ,ਇਸ ਗੀਤ ਨੂੰ ਪੰਜਾਬੀ ਗਾਇਕ ਗੁਰਮਨ ਮਾਨ ਨੇ ਗਾਇਆ ਹੈ,ਗਾਇਕ ਨੇ ਸ਼ਨੀ ਮਹਾਰਾਜ ‘ਤੇ ਗਲਤ ਟਿੱਪਣੀਆਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ,ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਗੁਰਮਨ ਮਾਨ (Punjabi Singer Gurman Mann) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ,ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ (Sub Inspector Harpal Singh) ਕਰ ਰਹੇ ਹਨ।