ਰੂਸ ਨੇ ਰਾਤੋ-ਰਾਤ ਯੂਕਰੇਨ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ
BolPunjabDe Buero
ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President Volodymyr Zelensky) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ (Russia) ਨੇ ਬੀਤੀ ਰਾਤ 22 ਮਹੀਨਿਆਂ ਵਿਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ,ਉਹਨਾਂ ਕਿਹਾ ਕਿ ਰੂਸੀ ਸੈਨਿਕਾਂ ਨੇ ਰਾਤੋ ਰਾਤ ਯੂਕਰੇਨੀ ਟੀਚਿਆਂ ‘ਤੇ 110 ਮਿਜ਼ਾਈਲਾਂ ਅਤੇ ਡਰੋਨ ਦਾਗੇ, ਜਿਸ ਨਾਲ ਘੱਟੋ-ਘੱਟ ਸੱਤ ਨਾਗਰਿਕ ਮਾਰੇ ਗਏ,ਜ਼ੇਲੇਂਸਕੀ (Zelensky) ਦੇ ਅਨੁਸਾਰ ਲਗਭਗ 18 ਘੰਟੇ ਦੇ ਹਮਲੇ ਦੌਰਾਨ ਆਉਣ ਵਾਲੀਆਂ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ (Drones) ਨੂੰ ਮਾਰ ਦਿੱਤਾ ਗਿਆ,ਹਾਲਾਂਕਿ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ ਅਤੇ ਅਣਪਛਾਤੀ ਗਿਣਤੀ ਵਿਚ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ,ਪੂਰੇ ਯੂਕਰੇਨ (Ukraine) ਵਿਚ ਨੁਕਸਾਨੀਆਂ ਗਈਆਂ ਇਮਾਰਤਾਂ ਵਿਚ ਇੱਕ ਜਣੇਪਾ ਹਸਪਤਾਲ, ਅਪਾਰਟਮੈਂਟ ਬਲਾਕ ਅਤੇ ਸਕੂਲ ਸ਼ਾਮਲ ਸਨ,ਜ਼ੇਲੇਂਸਕੀ ਨੇ ਕਿਹਾ ਕਿ ਕ੍ਰੇਮਲਿਨ ਬਲਾਂ ਨੇ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਸਮੇਤ ਕਈ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ,ਰਾਸ਼ਟਰਪਤੀ ਨੇ ‘ਐਕਸ’ ‘ਤੇ ਪੋਸਟ ਕੀਤਾ, “ਅੱਜ ਰੂਸ (Russia) ਨੇ ਆਪਣੇ ਹਥਿਆਰਾਂ ਵਿਚ ਲਗਭਗ ਹਰ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ,” ਇਸ ਦੇ ਨਾਲ ਹੀ ਯੂਕਰੇਨ ਦੀ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਹਾਨਾਟ (Yuri Ihanat) ਨੇ ਕਿਹਾ ਕਿ ਰੂਸ ਨੇ ਸਪੱਸ਼ਟ ਤੌਰ ‘ਤੇ ਹਮਲੇ ਵਿਚ ਸਭ ਕੁਝ ਝੋਕ ਦਿੱਤਾ ਹੈ।