ਆਪ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ
BolPunjabDe Buero
ਜਲੰਧਰ ਪੱਛਮ (Jalandhar West) ਦੇ ਵਿਧਾਨ ਸਭਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ,ਬਸਤੀ ਦਾਨਿਸ਼ਮੰਦਾ ਕੋਲ ਪੱਛਣ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ (MLA Sheetal Angural) ਦੀ ਗੱਡੀ ‘ਤੇ ਬੀਤੀ ਰਾਤ ਹਮਲਾ ਹੋ ਗਿਆ,ਬਾਈਕਾਂ ‘ਤੇ ਆਏ 5-6 ਨੌਜਵਾਨ ਨੇ ਉਨ੍ਹਾਂ ਦੀ ਕਾਰ ਘੇਰ ਲਈ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ,ਕਾਰ ਵਿਚ ਸ਼ੀਤਲ ਦਾ ਪੁੱਤਰ-ਧੀ, ਭਰਾ ਤੇ ਭਾਬੀ ਸੀ,ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ਤੋਂ ਬਾਹਰ ਆਇਆ ਤਾਂ ਉਸ ਨੂੰ ਦੇਖ ਕੇ ਨੌਜਵਾਨ ਭੱਜ ਗਏ,ਵਿਧਾਇਕ ਨੇ ਪੁਲਿਸ (Police) ਨੂੰ ਸ਼ਿਕਾਇਤ ਦੇ ਦਿੱਤੀ ਤੇ ਹੁਣ ਘਟਨਾ ਦੀ ਸੀਸੀਟੀਵੀ (CCTV) ਵੀ ਸਾਹਮਣੇ ਆਈ ਹੈ,ਪੁਲਿਸ ਨੇ ਨੌਜਵਾਨਾਂ ਦੀ ਪਛਾਣ ਕਰ ਲਈ ਹੈ,ਫਿਲਹਾਲ ਸ਼ੀਤਲ ਦਾ ਪਰਿਵਾਰ ਵਾਲ-ਵਾਲ ਬਚ ਗਿਆ ਹੈ,ਪਤਾ ਲੱਗਾ ਹੈ ਕਿ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ,ਜਿਸਦੇ ਬਾਅਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ (AAP MLA Sheetal Angural) ਨੇ ਖੁਦ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ,ਫਿਲਹਾਲ ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ।