ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਸੜਕਾਂ ‘ਤੇ ਉਤਰੇ ਨੌਜਵਾਨ
BolPunjabDe Buero
ਗਾਇਕ ਗੁਰਮਨ ਮਾਨ (Singer Gurman Mann) ਦੇ ਨਵਾਂ ਗੀਤ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰੇ ਹਨ।ਅੱਜ ਜਗਰਾਓਂ ਪੁਲ ‘ਤੇ ਨੌਜਵਾਨਾਂ ਨੇ ਗਾਇਕ ਖਿਲਾਫ ਧਰਨਾ ਦਿੱਤਾ,ਧਰਨਾਕਾਰੀਆਂ ਦੀ ਅਗਵਾਈ ਕਰਦੇ ਮਨੀਸ਼ ਨੇ ਕਿਹਾ ਕਿ ਜੇਕਰ ਪੁਲਿਸ ਨੇ ਅੱਜ ਗਾਇਕ ‘ਤੇ FIR ਦਰਜ ਨਾ ਕੀਤੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ,ਜਗਰਾਓਂ ਪੁਲ ‘ਤੇ ਕਿਸੇ ਧਰਨਾਕਾਰੀ ਨੇ ਟ੍ਰੈਫਿਕ ਜਾਮ ਨਹੀਂ ਕੀਤਾ,ਸੜਕ ‘ਤੇ ਸ਼ਹੀਦਾਂ ਦੇ ਬੁੱਤਾਂ ਕੋਲ ਬੈਠ ਕੇ ਪੰਜਾਬ ਪੁਲਿਸ (Punjab Police) ਖਿਲਾਫ ਤੇ ਗਾਇਕ ਗੁਰਮਨ ਮਾਨ ਖਿਲਾਫ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਦਿੰਦੇ ਹੋਏ ਹਿੰਦੂ ਤਖਤ ਦੇ ਉਪ ਪ੍ਰਚਾਰਕ ਰਿਸ਼ੀ ਕੰਨੋਜੀਆ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਲਗਾਤਾਰ ਇਸ ਗਾਇਕ ਖਿਲਾਫ ਹਿੰਦੂ ਸਮਾਜ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ,ਪਰ ਪੁਲਿਸ ਗਾਇਕ ਖਿਲਾਫ ਹਿੰਦੂ ਸਮਾਜ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਪਰ ਪੁਲਿਸ ਗਾਇਕ ਗੁਰਮਨ ਮਾਨ (Singer Gurman Mann) ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ,ਹੁਣ ਤੱਕ ਇਕ ਵਾਰ ਵੀ ਗਾਇਕ ਨੂੰ ਕਿਸੇ ਥਾਣੇ ਵਿਚ ਬੁਲਾ ਕੇ ਪੁੱਛਗਿਛ ਨਹੀਂ ਕੀਤੀ ਗਈ।
ਕੰਨੋਜੀਆ ਨੇ ਕਿਹਾ ਕਿ ਸਸਤੀ ਸ਼ੌਹਰਤ ਲਈ ਗਾਇਕ ਗੁਰਮਨ ਮਾਨ ਸ਼ਨੀ ਦੇਵ ਦੇ ਨਾਂ ਦਾ ਗਲਤ ਇਸਤੇਮਾਲ ਕਰ ਰਿਹਾ ਹੈ,ਗਾਇਕ ਗੁਰਮਨ ਮਾਨ ਨੇ ਸ਼ਨੀ ਦੇਵ ਦਾ ਨਾਂ ਇਸਤੇਮਾਲ ਕਰਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ,ਅੱਜ ਜਗਰਾਓਂ ਪੁਲ ਤੋਂ ਪੁਲਿਸ ਕਮਿਸ਼ਨਰ ਦਫਤਰ ਤੱਕ ਮਾਰਚ ਕਰਨਗੇ,ਜੇਕਰ ਪੁਲਿਸ ਨੇ ਗਾਇਕ ਖਿਲਾਫ ਅੱਜ FIR ਦਰਜ ਨਾ ਕੀਤੀ ਤਾਂ ਉਨ੍ਹਾਂ ਨਾਲ ਮਨੀਸ਼ ਆਤਮਹੱਤਿਆ ਤੱਕ ਕਰਨ ਦੀ ਗੱਲ ਕਹਿ ਰਹੇ ਹਨ।
ਪੁਲਿਸ ਨੇ ਜੇਕਰ ਮੁਲਜ਼ਮ ਖਿਲਾਫ FIR ਦਰਜ ਨਾ ਕੀਤੀ ਤਾਂ ਜਲਦ ਨੌਜਵਾਨ ਤੇ ਹਿੰਦੂ ਸਮਾਜ ਕਿਸੇ ਵੱਡੇ ਸੰਘਰਸ਼ ਦਾ ਐਲਾਨ ਕਰ ਸਕਦੇ ਹਨ।ਦੂਜੇ ਪਾਸੇ ਏਸੀਪੀ ਸੁਖਨਾਜ ਸਿੰਘ ਨੇ ਕਿਹਾ ਕਿ ਧਰਨਾ ਦੇਣ ਵਾਲੇ ਨੌਜਵਾਨ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ,ਜੇਕਰ ਉਹ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ,ਗਾਇਕ ਖਿਲਾਫ ਏਸੀਪੀ ਨਾਰਥ ਨੂੰ ਧਰਨਾਕਾਰੀਆਂ ਨੇ ਸ਼ਿਕਾਇਤ ਦਿੱਤੀ ਹੈ,ਉਨ੍ਹਾਂ ਦੀ ਸਟੇਟਮੈਂਟ ਦੇ ਬਾਅਦ ਉਹ ਅਗਲੀ ਕਾਰਵਾਈ ਕਰਨਗੇ।