ਪੰਜਾਬ ਵਿਚ ਅਗਲੇ 2 ਦਿਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ
BolPunjabDe Buero
ਮੌਸਮ ਵਿਭਾਗ (Department of Meteorology) ਨੇ ਪੰਜਾਬ ਵਿਚ ਧੁੰਦ ਪੈਣ ਦੀ ਭਵਿੱਖਬਾਣੀ ਕਰਦਿਆਂ ਇੱਕ ਹੋਰ ਅਲਰਟ (Alert) ਜਾਰੀ ਕੀਤਾ ਹੈ, ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ ਲਗਭਗ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ ਅਤੇ ਉਸ ਤੋਂ ਬਾਅਦ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ,ਲੁਧਿਆਣਾ ਵਿਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅੱਜ ਦਾ ਆਮ ਤਾਪਮਾਨ 19.6 ਡਿਗਰੀ ਸੈਲਸੀਅਸ ਰਿਹਾ,ਇਸੇ ਤਰ੍ਹਾਂ ਅੱਜ ਰਾਤ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਅਗਲੇ 02 ਦਿਨਾਂ ਦੌਰਾਨ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ‘ਤੇ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਹੈ ਨਾਲ ਹੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ,ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਵਿਚ ਅਗਲੇ 2 ਦਿਨ ਕੋਹਰੇ ਵਰਗੇ ਸਥਿਤੀ ਹੋਵੇਗੀ, ਇਸ ਲਈ ਸੜਕਾਂ ‘ਤੇ ਧਿਆਨ ਨਾਲ ਚੱਲਣ ਲਈ ਕਿਹਾ ਹੈ।