Politics

ਮੁਅੱਤਲੀ ਦੇ ਬਾਅਦ ਪਹਿਲੀ ਵਾਰ ਸੀਐੱਮ ਮਾਨ ਨੂੰ ਮਿਲੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ,ਮੁਲਾਕਾਤ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਸੰਸਦੀ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ

BolPunjabDe Buero

ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਸਪੈਂਡ ਕੀਤੇ ਗਏ ਸਾਂਸਦਾਂ ਵਿਚ ਜਲੰਧਰ ਤੋਂ ‘ਆਮ ਆਦਮੀ ਪਾਰਟੀ’ (Aam Aadmi Party) ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਨਾਂ ਸ਼ਾਮਲ ਹੈ,ਸਸਪੈਂਡ (Suspend) ਹੋਣ ਦੇ ਬਾਅਦ ਸਾਂਸਦ ਰਿੰਕੂ ਮੁੱਖ ਮੰਤਰੀ ਮਾਨ ਨੂੰ ਮਿਲੇ। ਮੁਲਾਕਾਤ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਸੰਸਦੀ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਦੌਰਾਨ ਸਾਂਸਦ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਗਲਤ ਤਰੀਕੇ ਨਾਲ ਸਾਂਸਦਾ ਨੂੰ ਸਸਪੈਂਡ ਕੀਤਾ,ਇਸ ‘ਤੇ ਸੀਐੱਮ ਮਾਨ (CM Mann) ਨੇ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਮੰਦਭਾਗਾ ਤੇ ਗੈਰ-ਸੰਵਿਧਾਨਕ ਹੈ,ਕੇਂਦਰ ਸਰਕਾਰ ਪੂਰੀ ਤਰ੍ਹਾਂ ਤੋਂ ਸੰਵਿਧਾਨ ਵਿਰੋਧੀ ਕਦਮ ਚੁੱਕ ਕੇ ਦੇਸ਼ ਦੀ ਲੋਕਤਾਂਤ੍ਰਿਕ ਵਿਵਸਥਾ ਨੂੰ ਖਤਰੇ ਵਿਚ ਪਾ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ (MP Sushil Kumar Rinku) ਸਣੇ ਵਿਰੋਧੀ ਧਿਰਾਂ ਦੇ ਜਿੰਨੇ ਵੀ ਸਾਂਸਦ ਮੁਅੱਤਲ ਕੀਤੇ ਗਏ ਹਨ,ਮੈਂ ਉਨ੍ਹਾਂ ਨਾਲ ਹਮਦਰਦੀ ਰੱਖਦਾ ਹਾਂ ਤੇ ਕੇਂਦਰ ਦੀਆਂ ਨੀਤੀਆਂ ਦੀ ਸਖਤ ਨਿੰਦਾ ਕਰਦਾ ਹਾਂ,ਸਾਂਸਦ ਸੁਸ਼ੀਲ ਕੁਮਾਰ ਰਿੰਕੂ (MP Sushil Kumar Rinku) ਨੇ ਮੁੱਖ ਮੰਤਰੀ ਮਾਨ ਨਾਲ ਜ਼ਿਲ੍ਹੇ ਦੇ ਵਿਕਾਸ ਕੰਮਾਂ ‘ਤੇ ਵੀ ਚਰਚਾ ਕੀਤੀ ਜਿਸ ਵਿਚ ਉਨ੍ਹਾਂ ਨੇ ਮੁੱਖ ਤੌਰ ‘ਤੇ ਪੈਂਡਿੰਗ ਚੱਲ ਰਹੇ ਪ੍ਰਾਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ,ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਜਲਦ ਹੀ ਸ਼ਹਿਰ ਦਾ ਦੌਰਾ ਕਰਨਗੇ ਜਿਸ ਦੇ ਬਾਅਦ ਸ਼ਹਿਰ ਵਿਚ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ,ਸਾਂਸਦ ਰਿੰਕੂ ਨੇ ਕਿਹਾ ਕਿ ਇਹ ਲੋਕਾਂ ਦੀ ਭਲਾਈ ਦੀ ਲੜਾਈ ਹੈ ਜਿਸ ਨੂੰ ਮੈਂ ਲੜਦਾ ਰਹਾਂਗਾ।

Related Articles

Leave a Reply

Your email address will not be published. Required fields are marked *

Back to top button