ਕੋਰੋਨਾ ਦਾ JN.1 ਵੇਰੀਐਂਟ ਦੇ ਦੇਸ਼ ਭਰ ‘ਚ 24 ਘੰਟਿਆਂ ‘ਚ 640 ਨਵੇਂ ਮਾਮਲੇ ਆਏ ਸਾਹਮਣੇ
BolPunjabDe Buero
ਕੋਰੋਨਾ ਦਾ JN.1 ਵੇਰੀਐਂਟ (JN.1 variant of Corona) ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ,ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਕੋਰੋਨਾ ਦੇ 640 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਇਕ ਦੀ ਮੌਤ ਹੋ ਗਈ ਹੈ,ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 2 ਹਜ਼ਾਰ 997 ਤੱਕ ਪਹੁੰਚ ਗਈ ਹੈ,ਇੱਕ ਦਿਨ ਪਹਿਲਾਂ ਇਹ ਅੰਕੜਾ 2 ਹਜ਼ਾਰ 669 ਸੀ,ਸਿਹਤ ਮੰਤਰਾਲੇ ਦੇ ਅਨੁਸਾਰ, ਇਕੱਲੇ ਕੇਰਲ ਵਿਚ 2 ਹਜ਼ਾਰ 606 ਐਕਟਿਵ ਕੇਸ ਸਾਹਮਣੇ ਆਏ ਹਨ,ਇਹ ਦੇਸ਼ ਵਿੱਚ ਸਭ ਤੋਂ ਵੱਧ ਹੈ,ਇਥੇ 21 ਦਸੰਬਰ ਨੂੰ ਕੋਰੋਨਾ ਦੇ 265 ਨਵੇਂ ਮਾਮਲੇ ਸਾਹਮਣੇ ਆਏ ਸਨ,ਇੱਕ ਮਰੀਜ਼ ਦੀ ਮੌਤ ਵੀ ਹੋ ਗਈ ਹੈ,ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ (Corona Positive) ਪਾਇਆ ਗਿਆ ਹੈ,ਉਸ ਦਾ ਇਲਾਜ ਚੱਲ ਰਿਹਾ ਹੈ,ਕਰਨਾਟਕ ਵਿਚ ਕੋਵਿਡ-19 (Covid-19) ਦੇ 105 ਅਤੇ ਮਹਾਰਾਸ਼ਟਰ ਵਿਚ 53 ਕੇਸ ਹਨ,ਯੂਪੀ ਦੇ ਨੋਇਡਾ ਵਿਚ ਕਈ ਮਹੀਨਿਆਂ ਬਾਅਦ ਇਕ ਪਾਜ਼ੇਟਿਵ ਮਰੀਜ਼ ਮਿਲਿਆ ਸੀ।