ਸੰਜੇ ਕੁਮਾਰ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ
BolPunjabDe Buero
Chandigarh,21 Dec,(Bol Punjab De):- ਸੰਜੇ ਕੁਮਾਰ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਨਵੇਂ ਪ੍ਰਧਾਨ ਚੁਣੇ ਗਏ ਹਨ,ਉਹ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ,ਜਿਨ੍ਹਾਂ ਨੇ ਲੰਮਾ ਸਮਾਂ ਸੰਘ ‘ਤੇ ਰਾਜ ਕੀਤਾ,ਅਜਿਹੇ ‘ਚ ਭਾਰਤੀ ਕੁਸ਼ਤੀ ‘ਚ ਇਕ ਵਾਰ ਫਿਰ ਬ੍ਰਿਜ ਭੂਸ਼ਣ ਦਾ ਦਬਦਬਾ ਬਰਕਰਾਰ ਹੈ,ਭਾਵੇਂ ਉਹ ਅਸਿੱਧੇ ਤੌਰ ‘ਤੇ ਹੀ ਹੋਵੇ,ਤੁਹਾਨੂੰ ਦੱਸ ਦਈਏ ਕਿ ਕੁਸ਼ਤੀ ਫੈਡਰੇਸ਼ਨ (Wrestling Federation) ਦੀਆਂ ਚੋਣਾਂ ਅੱਜ 21 ਦਸੰਬਰ ਨੂੰ ਹੋਈਆਂ ਅਤੇ ਇਸ ਤੋਂ ਤੁਰੰਤ ਬਾਅਦ ਆਏ ਨਤੀਜਿਆਂ ਵਿਚ ਸੰਜੇ ਦੇ ਨਾਂ ਦੀ ਪੁਸ਼ਟੀ ਹੋ ਗਈ ਸੀ,WFI ਦੇ ਨਵੇਂ ਪ੍ਰਧਾਨ ਸੰਜੇ ਸਿੰਘ ਨੂੰ ‘ਬਬਲੂ’ ਵਜੋਂ ਵੀ ਜਾਣਿਆ ਜਾਂਦਾ ਹੈ,ਉਹ ਉੱਤਰ ਪ੍ਰਦੇਸ਼ ਦੀ ਕੁਸ਼ਤੀ ਸੰਘ ਅਤੇ ਰਾਸ਼ਟਰੀ ਕੁਸ਼ਤੀ ਸੰਘ ਦੋਵਾਂ ਵਿਚ ਇੱਕ ਅਹੁਦੇਦਾਰ ਰਹੇ ਹਨ,ਸਾਲ 2019 ਵਿਚ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਸੰਘ (Indian Wrestling Federation) ਦੀ ਕਾਰਜਕਾਰੀ ਕਮੇਟੀ ਵਿਚ ਸੰਯੁਕਤ ਸਕੱਤਰ ਚੁਣਿਆ ਗਿਆ,ਉਹ ਮੂਲ ਰੂਪ ਵਿਚ ਚੰਦੌਲੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ,ਉਹ 2008 ਵਿਚ ਵਾਰਾਣਸੀ ਰੈਸਲਿੰਗ ਐਸੋਸੀਏਸ਼ਨ (Varanasi Wrestling Association) ਦੇ ਜ਼ਿਲ੍ਹਾ ਪ੍ਰਧਾਨ ਬਣੇ,ਉਹ ਬ੍ਰਿਜ ਭੂਸ਼ਣ ਸਿੰਘ ਦਾ ਨਜ਼ਦੀਕੀ ਸਾਥੀ ਵੀ ਮੰਨਿਆ ਜਾਂਦਾ ਹੈ।