Entertainment
ਪੰਜਾਬੀ ਗਾਇਕ ਸਿੰਗਾ ਨੇ ਪੁਲਿਸ ’ਤੇ ਲਾਏ 10 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼
BolPunjabDe Buero
Patiala, December 21, 2023,(Bol Punjab De):- ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ (Punjabi Singer Singa) ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ (Punjab Police) ਨੇ ਉਸਦੇ ਖਿਲਾਫ ਦਰਜ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਨੂੰ ਰੱਦ ਕਰਨ ਵਾਸਤੇ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ,ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਇਹ ਦੋਸ਼ ਲਾਏ ਹਨ,ਸਿੰਗਰ ਸਿੰਗਾ ਨੇ ਇਹ ਵੀ ਕਿਹਾ ਕਿ ਉਸਨੇ ਉਹਨਾਂ 21 ਲੋਕਾਂ ਦੇ ਨਾਂ ਆਪਣੀ ਈਮੇਲ ਵਿਚ ਪਾ ਦਿੱਤੇ ਹਨ ਜਿਹਨਾਂ ਨੇ ਪੈਸੇ ਮੰਗੇ, ਜਿਹਨਾਂ ਨੇ ਉਹਨਾਂ ਖਿਲਾਫ ਟਿੱਪਣੀਆਂ ਕੀਤੀਆਂ ਤੇ ਇੰਟਰਵਿਊ ਦਿੱਤੀਆਂ,ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਹੋਇਆ ਤਾਂ ਇਹ 21 ਲੋਕ ਜ਼ਿੰਮੇਵਾਰ ਹੋਣਗੇ।