Politics

22 ਦਸੰਬਰ ਨੂੰ ਚੰਡੀਗੜ੍ਹ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

BolPunjabDe Buero

New Delhi,19 Dec,(Bol Punjab De):- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) 22 ਦਸੰਬਰ ਨੂੰ ਚੰਡੀਗੜ੍ਹ ਆਉਣਗੇ,ਉਹ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (Chandigarh College of Engineering and Technology) ਤੋਂ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ,ਉਹ 44 ASI ਅਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ,ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ,ਗ੍ਰਹਿ ਮੰਤਰੀ ਦਾ ਪ੍ਰੋਗਰਾਮ ਦੁਪਹਿਰ ਦਾ ਹੈ,ਉਹ ਕਰੀਬ 3 ਘੰਟੇ ਸ਼ਹਿਰ ‘ਚ ਰੁਕਣਗੇ।

ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਵੇਰਵਿਆਂ ਅਨੁਸਾਰ ਅਮਿਤ ਸ਼ਾਹ ਚੰਡੀਗੜ੍ਹ ਏਅਰਫੋਰਸ ਹੈਰੀਟੇਜ ਸੈਂਟਰ ਬਿਲਡਿੰਗ (Chandigarh Airforce Heritage Center Building) ਵਿੱਚ 88 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੇਸ਼ ਦੇ ਪਹਿਲੇ ਸੈਂਟਰ ਫਾਰ ਸਾਈਬਰ ਆਪਰੇਸ਼ਨ ਐਂਡ ਸਕਿਓਰਿਟੀ ਸੈਂਟਰ ਦਾ ਉਦਘਾਟਨ ਕਰਨਗ,ਇਸ ਤੋਂ ਇਲਾਵਾ ਅਮਿਤ ਸ਼ਾਹ ਪੰਜਾਬ ਇੰਜਨੀਅਰਿੰਗ ਕਾਲਜ (Punjab Engineering College) ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਹਿਮਾਚਲ ਲੜਕੇ ਦੇ ਹੋਸਟਲ ਦੇ 140 ਕਮਰੇ, 89 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਨਗਰ ਨਿਗਮ ਦੇ ਨਵਾਂ STP ਪਲਾਂਟ ਦਾ ਉਦਘਾਟਨ ਕਰਨਗੇ।

ਰਾਏਪੁਰ ਕਲਾਂ ਵਿੱਚ 50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇੱਕ STP, ਰਾਏਪੁਰ ਖੁਰਦ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ STP ਪਲਾਂਟ, ਸੈਕਟਰ 26 CCTE ਵਿੱਚ 18 ਕਰੋੜ ਦੀ ਲਾਗਤ ਨਾਲ ਪ੍ਰਬੰਧਕੀ ਬਲਾਕ, ਧਨਾਸ ਵਿੱਚ 192 ਟਾਈਪ-2 ਸਰਕਾਰੀ ਮਕਾਨ 45 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਸੈਕਟਰ 56 ਪਲਸੌਰਾ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮਿਡਲ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨਗੇ।

ਪੁਲਿਸ ਵਿਭਾਗ (Police Department) ਦੇ ਨਵੇਂ SI ਅਤੇ ਕਾਂਸਟੇਬਲ ਦੀ ਜੁਆਇਨਿੰਗ ਦੇ ਨਾਲ ਹੀ ਅਮਿਤ ਸ਼ਾਹ ਪੁਲਿਸ ਵਿਭਾਗ ਨੂੰ ਕਰੀਬ 25 ਟਾਟਾ ਸਫਾਰੀ ਗੱਡੀਆਂ ਦੇਣਗੇ। ਟਾਟਾ ਸਫਾਰੀ ਗੱਡੀ 3 ਕਰੋੜ 75 ਲੱਖ ਰੁਪਏ ‘ਚ ਖਰੀਦੀ ਗਈ ਹ,ਸ਼ਹਿਰ ਵਿੱਚ ਹੋ ਰਹੇ ਧਰਨਿਆਂ ਅਤੇ ਹੋਰ ਬੇਅਦਬੀ ਘਟਨਾਵਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਪੁਲਿਸ ਨੂੰ 75 ਲੱਖ ਰੁਪਏ ਦੀ ਲਾਗਤ ਨਾਲ ਕਮਾਂਡ ਐਂਡ ਕੰਟਰੋਲ ਵਾਹਨ ਵੀ ਦਿੱਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button