ਬਠਿੰਡਾ ਵਿਚ ਅੱਜ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਵੇਗੀ
BolPunjabDe Buero
Bathinda,17 Dec,(Bol Punjab De):- ਬਠਿੰਡਾ ਵਿਚ ਅੱਜ ਆਮ ਆਦਮੀ ਪਾਰਟੀ (Aam Aadmi Party) ਦੀ ਵਿਕਾਸ ਕ੍ਰਾਂਤੀ ਰੈਲੀ ਹੋਵੇਗੀ,ਇਸ ਵਿਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚਣਗੇ,ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੀ ਮੌਜੂਦ ਰਹਿਣਗੇ,ਇਸ ਲਈ ਪਾਰਟੀ ਅਧਿਕਾਰੀ ਕਈ ਦਿਨਾਂ ਤੋਂ ਤਿਆਰੀਆਂ ਵਿਚ ਲੱਗੇ ਹੋਏ ਸਨ,ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਮੌੜ ਮੰਡੀ ਵਿਚ ਰਾਮਪੁਰਾ-ਤਲਵੰਡੀ ਰੋਡ (Rampura-Talwandi Road) ‘ਤੇ ਸਥਿਤ ਪਸ਼ੂ ਮੇਲਾ ਗਰਾਊਂਡ (Cattle Fair Ground) ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਹੈ ਜਿਥੇ ਲਗਭਗ 8 ਏਕੜ ‘ਤੇ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ,ਸਟੇਜ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ,ਰੈਲੀ ਵਾਲੀ ਥਾਂ ਤੋਂ ਲਗਭਗ 600 ਮੀਟਰ ਦੂਰੀ ‘ਤੇ ਤਲਵੰਡੀ ਸਾਬੋ ਰੋਡ (Talwandi Sabo Road) ਸਥਿਤ ਨਵੀਂ ਦਾਣਾ ਮੰਡੀ (New Feed Market) ਵਿਚ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੈਲੀਕਾਪਟਰ ਤੋਂ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ ਜਿਸ ਲਈ ਸਰਸਵਤੀ ਕਾਨਵੈਂਟ ਸਕੂਲ ਵਿਚ ਹੈਲੀਪੇਡ ਬਣਾਇਆ ਗਿਆ ਹੈ,ਵਿਕਾਸ ਕ੍ਰਾਂਤੀ ਰੈਲੀ ਪੰਜਾਬ ਦੇ ਸੰਗਰੂਰ, ਹੁਸ਼ਿਆਰਪੁਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ,ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਹੋ ਚੁੱਕੀ ਹੈ,ਹੁਣ 7ਵੀਂ ਰੈਲੀ ਬਠਿੰਡਾ ਲੋਕ ਸਭਾ ਹਲਕੇ ਵਿਚ ਕੀਤੀ ਜਾ ਰਹੀ ਹੈ।