ਸਾਊਥ ਅਫਰੀਕਾ ਦੌਰੇ ਤੋਂ ਬਾਹਰ ਹੋਏ ਦੀਪਕ ਚਾਹਰ ਤੇ ਮੁਹੰਮਦ ਸ਼ੰਮੀ
BolPunjabDe Buero
New Mumbai 16 Dec,(Bol Punjab De):- ਸਾਊਥ ਅਫਰੀਕਾ ਖਿਲਾਫ ਆਗਾਮੀ ਵਨਡੇ ਤੇ ਟੈਸਟ ਸੀਰੀਜ ਤੋਂ ਦੋ ਭਾਰਤੀ ਤੇਜ਼ ਗੇਂਦਬਾਜ਼ ਬਾਹਰ ਹੋ ਗਏ ਹਨ,ਵਨਡੇ ਟੀਮ ਵਿਚ ਸ਼ਾਮਲ ਦੀਪਕ ਚਾਹਰ ਫੈਮਿਲੀ ਮੈਡੀਕਲ ਐਮਰਜੈਂਸੀ (Family Medical Emergency) ਦੀ ਵਜ੍ਹਾ ਨਾਲ ਵਨਡੇ ਨਹੀਂ ਖੇਡਣਗੇ,ਫਿਲਹਾਲ ਚਾਹਰ ਦੀ ਜਗ੍ਹਾ ਟੀਮ ਵਿਚ ਆਕਾਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ ਟੈਸਟ ਟੀਮ ਵਿਚ ਮੁਹੰਮਦ ਸ਼ੰਮੀ ਨਜ਼ਰ ਨਹੀਂ ਆਉਣਗੇ,ਬੀਸੀਸੀਆਈ (BCCI) ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸ਼ੰਮੀ ਨੇ ਫਿਟਨੈੱਸ ਟੈਸਟ ਕਲੀਅਰ (Clear the Fitness Test) ਨਹੀਂ ਕੀਤਾ ਹੈ,ਇਸ ਲਈ ਉਹ ਟੀਮ ਦਾ ਹਿੱਸਾ ਨਹੀਂ ਹੋਣਗੇ,ਇਸ ਦੇ ਨਾਲ 50 ਓਵਰ ਦੇ ਕ੍ਰਿਕਟ ਵਿਚ ਟੈਂਪਰੇਰੀ ਤੌਰ ‘ਤੇ ਭਾਰਤ ਦਾ ਕੋਚਿੰਗ ਸਟਾਫ ਬਦਲਿਆ ਗਿਆ ਹੈ।
ਰਾਹੁਲ ਦ੍ਰਵਿੜ ਵਾਲੇ ਕੋਚਿੰਗ ਸਟਾਫ ਦੀ ਜਗ੍ਹਾ ਇੰਡੀਆ ਏ ਦੇ ਕੋਚ ਸਿਤਾਂਸ਼ੂ ਕੋਟਕ ਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਦ੍ਰਵਿੜ ਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਟੀ-20 ਸੀਰੀਜ (Staff T-20 Series) ਦੇ ਬਾਅਦ ਹੁਣ ਦੌਰੇ ‘ਤੇ ਟੈਸਟ ਸੀਰੀਜ ਦੀ ਜ਼ਿੰਮੇਵਾਰੀ ਸੰਭਾਲਣਗੇ।
ਟੀਮ ਇੰਡੀਆ ਸਾਊਥ ਅਫਰੀਕਾ ਦੌਰੇ ‘ਤੇ ਹੈ,ਤਿੰਨ ਟੀ-20 ਸੀਰੀਜ ਦੇ ਬਾਅਦ ਹੁਣ ਭਾਰਤ ਨੂੰ 17 ਦਸੰਬਰ ਤੋਂ ਤਿੰਨ ਵਨਡੇ ਮੈਚਾਂ ਦੀ ਸੀਰੀਜ ਖੇਡਣੀ ਹੈ,ਉਸਦੇ ਬਾਅਦ ਟੀਮ ਇੰਡੀਆ ਦੇ ਦੌਰੇ ਨੂੰ ਆਖਿਰ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ।