ਸੁਖਬੀਰ ਬਾਦਲ ਦੀ ਮੁਆਫੀ ਬਾਰੇ ਪਾਰਟੀ ਮੀਟਿੰਗ ਸੱਦ ਕੇ ਵਿਚਾਰ ਕਰਾਂਗੇ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਢੀਂਡਸਾ
BolPunjabDe Buero
Chandigarh,16 Dec,(Bol Punjab De):- ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੇ ਕਿਹਾ ਹੈ ਕਿ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਬਾਰੇ ਮੰਗੀ ਮੁਆਫੀ ਦੇ ਮਾਮਲੇ ’ਤੇ ਉਹਨਾਂ ਦੀ ਪਾਰਟੀ ਦੀ ਮੀਟਿੰਗ ਸੱਦ ਕੇ ਉਸ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਅਕਾਲੀ ਦਲ (Akali Dal) ਦੇ 103ਵੇਂ ਸਥਾਪਨਾ ਦਿਵਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇੜਲੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ (Gurdwara Shaheed Baba Gurbaksh Singh Ji) ਵਿਖੇ ਸੰਬੋਧਨ ਕਰਦਿਆਂ ਸਿੱਖ ਕੌਮ ਕੋਲੋਂ ਅਕਾਲੀ ਦਲ (Akali Dal) ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੀ ਮੁਆਫੀ ਮੰਗੀ ਸੀ ਤੇ ਪਾਰਟੀ ਤੋਂ ਵੱਖ ਹੋਏ ਸਾਰੇ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ।
ਇਸ ਮਗਰੋਂ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦਾ ਰੁਖ਼ ਬਾਦਲ ਅਕਾਲੀ ਦਲ (Akali Dal) ਪ੍ਰਤੀ ਨਰਮ ਜਾਪ ਰਿਹਾ ਹੈ,ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਦੋਵਾਂ ਪਾਰਟੀਆਂ ਦਾ ਰਲੇਵਾਂ ਨੇੜ ਭਵਿੱਖ ਵਿਚ ਹੋ ਸਕਦਾ ਹੈ,ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਵੀ ਪਾਰਟੀ ਵਿਚ ਵਾਪਸੀ ਕਰਨ ਦੇ ਸੰਕੇਤ ਹਨ,ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਢੀਂਡਸਾ ਗਰੁੱਪ ਦੀ ਵਾਪਸੀ ਲਈ ਦੋਹਾਂ ਪਾਰਟੀਆਂ ਵਿਚਾਲੇ ਗੱਲਬਾਤ ਜਾਰੀ ਹੈ,ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ (Akali Dal) ਦੇ ਇਹ ਸਾਰੇ ਧੜੇ ਆਪਸ ਵਿਚ ਇਕ ਹੋਣ ਮਗਰੋਂ ਅਕਾਲੀ ਦਲ ਦਾ ਭਾਜਪਾ ਨਾਲ ਮੁੜ ਤੋਂ ਗਠਜੋੜ ਹੋ ਸਕਦਾ ਹੈ,ਆਉਂਦੇ ਦਿਨਾਂ ਵਿਚ ਪੰਜਾਬ ਵਿਚ ਇਹ ਵੱਡਾ ਘਟਨਾਕ੍ਰਮ ਨਵੇਂ ਸਾਲ ਦੇ ਸ਼ੁਰੂ ਵਿਚ ਵੇਖਣ ਨੂੰ ਮਿਲ ਸਕਦਾ ਹੈ।