ਪੰਜਾਬ ਸਰਕਾਰ ਵੱਲੋਂ ਭਲਕੇ ਮਾਪੇ-ਅਧਿਆਪਕ ਲਈ ਮੈਗਾ PTM ਦਾ ਪ੍ਰਬੰਧ ਕੀਤਾ ਗਿਆ
BolPunjabDe Buero
Chandigarh,15 Dec,(Bol Punjab De):- ਪੰਜਾਬ ਸਰਕਾਰ (Punjab Govt) ਵੱਲੋਂ ਭਲਕੇ ਮਾਪੇ-ਅਧਿਆਪਕ ਲਈ ਮੈਗਾ PTM ਦਾ ਪ੍ਰਬੰਧ ਕੀਤਾ ਗਿਆ ਹੈ,16 ਦਸੰਬਰ ਯਾਨੀ ਭਲਕੇ ਪੰਜਾਬ ਸਰਕਾਰ ਵੱਲੋਂ 9.30ਵਜੇ ਤੋਂ ਦੁਪਹਿਰ 3.30 ਵਜੇ ਤੱਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਮੈਗਾ ਪੀਟੀਐੱਮ ਦਾ ਆਯੋਜਨ ਕੀਤਾ ਰਿਹਾ ਹੈ,ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਵੱਲੋਂ ਲਾਈਵ ਹੋ ਕੇ ਦਿੱਤੀ ਗਈ,ਮਾਪਿਆਂ ਨੂੰ ਅਪੀਲ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਪਣੇ ਬੱਚਿਆਂ ਲਈ ਸਕੂਲ ਜ਼ਰੂਰ ਜਾਓ ਤੇ ਅਧਿਆਪਕਾਂ ਤੋਂ ਉਨ੍ਹਾਂ ਦੀ ਪਰਫਾਰਮੈਂਸ ਬਾਰੇ ਪਤਾ ਕਰੋ,ਨਾਲ ਹੀ ਉਨ੍ਹਾਂ ਕਿਹਾਕਿ ਜੇਕਰ ਕੋਈ ਮਾਤਾ-ਪਿਤਾ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਅਧਿਆਪਕ ਨੂੰ ਦੇ ਸਕਦੇ ਹਨ,ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਬੱਚਿਆਂ ਨੂੰ ਵੀ ਕਿਹਾ ਜਾਵੇ ਕਿ ਭਲਕੇ ਮਾਪਿਆਂ ਨੂੰ ਨਾਲ ਲੈ ਕੇ ਜ਼ਰੂਰ ਆਉਣ ਤੇ ਜੇਕਰ ਕਿਸੇ ਦੇ ਮਾਪੇ ਨਹੀਂ ਆ ਸਕਦੇ ਤਾਂ ਉਹ ਆਪਣੇ ਦਾਦਾ-ਦਾਦੀ ਨੂੰ ਜ਼ਰੂਰ ਨਾਲ ਲੈ ਕੇ ਆਉਣ,ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਵੱਲੋਂ ਸਰਕਾਰੀ ਸਕੂਲਾਂ ‘ਚ ਸੁਧਾਰ ਦੇ ਅਣਥੱਕ ਯਤਨ ਕੀਤੇਜਾ ਰਹੇ ਹਨ,ਇਸੇ ਤਹਿਤ ਮਾਪੇ PTM ਵਿਚ ਹਾਜ਼ਰ ਹੋ ਕੇ ਸਕੂਲਾਂ ਵਿਚ ਹੋਏ ਰਿਕਾਰਡ ਤੋੜ ਸੁਧਾਰਾਂ ਨੂੰ ਦੇਖ ਸਕਦੇ ਹਨ।