ਕਾਂਗਰਸ ਨੂੰ ਲੱਗੇਗਾ ਇੱਕ ਹੋਰ ਝਟਕਾ,ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਭਾਜਪਾ ’ਚ ਹੋਣਗੇ ਸ਼ਾਮਲ
BolPunjabDe Buero
Patiala,10 Dec,(Bol Punjab Da):- ਤਿੰਨ ਰਾਜਾਂ ’ਚ ਹੋਈ ਹਾਰ ਤੋਂ ਬਾਅਦ ਕਾਂਗਰਸ ਨੂੰ ਝਟਕੇ ’ਤੇ ਝਟਕੇ ਲੱਗਦੇ ਜਾ ਰਹੇ ਹਨ,ਜਿਵੇਂ ਕਿ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਭਾਜਪਾ ਦਾ ਪੱਲਾ ਫੜ ਚੁੱਕੇ ਹਨ,ਹੁਣ ਉਨ੍ਹਾਂ ਦੀ ਪਤਨੀ ਮਹਾਰਾਣੀ ਵੀ ਪ੍ਰਨੀਤ ਕੌਰ (Praneet Kaur) ਵੀ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ,ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਜਪਾ ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈ ਇੰਦਰ ਕੌਰ (Biba Jai Inder Kaur) ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਇਕਜੁੱਟ ਹੈ ਅਤੇ ਭਾਜਪਾ ਦੀ ਲੋਕ ਸਭਾ ਸੀਟ ਪਟਿਆਲਾ (Lok Sabha Seat Patiala) ਤੋਂ ਹੀ ਚੋਣ ਲੜੇਗਾ,ਭਾਵ ਮਹਾਰਾਣੀ ਪ੍ਰਨੀਤ ਕੌਰ (Praneet Kaur) ਵੀ ਜਲਦ ਹੀ ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ।
ਅਕਾਲੀ ਦਲ ਨਾਲ ਸਮਝੌਤੇ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਦਾ ਅਕਾਲੀ ਦਲ (Akali Dal) ਨਾਲ ਗਠਜੋੜ ਦਾ ਫ਼ੈਸਲਾ ਹਾਈਕਮਾਨ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ’ਚ ਵੀ ਮਹਾਰਾਣੀ ਪ੍ਰਨੀਤ ਕੌਰ (Maharani Praneet Kaur) ਨੂੰ ਪਾਰਟੀ ’ਚੋਂ ਕੱਢਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ,ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟਰ ਰੈਲੀ ’ਚ ਬਿਆਨ ਦਿੱਤਾ ਸੀ ਕਿ ਪ੍ਰਨੀਤ ਕੌਰ ਨੂੰ ਕਾਂਗਰਸ ’ਚੋ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ।
ਉਨ੍ਹਾਂ ਰਾਹੁਲ ਗਾਂਧੀ ਨੂੰ ਬੇਨਤੀ ਵੀ ਕੀਤੀ ਸੀ ਕਿ ਪ੍ਰਨੀਤ ਕੌਰ ਨੂੰ ਪਾਰਟੀ ’ਚੋਂ ਬਾਹਰ ਕਰਨ ਦਾ ਤਰੁੰਤ ਐਲਾਨ ਕਰਨ,ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਅਤੇ ਕਾਂਗਰਸ ਪਾਰਟੀ ’ਚ ਵੱਡਾ ਨਾਮ ਸਨ,ਉਹ ਵੀ ਦੌਰ ਸੀ ਜਦੋਂ ਕੈਪਟਨ ਨੇ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪੰਜਾਬ ’ਚ ਦੁਬਾਰਾ ਸੰਭਾਲਿਆ,ਪਰ 2022 ਦੀਆਂ ਚੋਣਾਂ ਤੇ ਪਹਿਲਾਂ ਕੈਪਟਨ ਅਤੇ ਕਾਂਗਰਸ ਹਾਈਕਮਾਨ ਵਿਚਾਲੇ ਰਿਸ਼ਤਿਆਂ ’ਚ ਖਟਾਸ ਆ ਗਈ।
ਜਿਸ ਤੋਂ ਬਾਅਦ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਗਿਆ,ਬਾਅਦ ’ਚ ਕੈਪਟਨ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਆਖ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਤੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਕਹੀ,ਸਾਲ 2023 ’ਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਅਤੇ ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ,ਇਸ ਵਾਰ ਉਨ੍ਹਾਂ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੀ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ।