ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅੱਪ ਹੋ ਗਿਆ
BolPunjabDe Buero
ਬਿੱਗ ਬੌਸ 13 ਦੀ ਮਸ਼ਹੂਰ ਜੋੜੀ ਆਸਿਮ ਰਿਆਜ਼ (Asim Riaz) ਅਤੇ ਹਿਮਾਂਸ਼ੀ ਖੁਰਾਣਾ (Himanshi Khurana) ਦਾ ਬ੍ਰੇਕਅੱਪ (Break Up) ਹੋ ਗਿਆ ਹੈ,ਹਿਮਾਂਸ਼ੀ ਖੁਰਾਣਾ ਨੇ ਖੁਦ ਐਕਸ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿਤੀ ਹੈ,ਇੰਨਾ ਹੀ ਨਹੀਂ ਹਿਮਾਂਸ਼ੀ ਨੇ ਰਿਸ਼ਤਾ ਖ਼ਤਮ ਕਰਨ ਦਾ ਕਾਰਨ ਵੀ ਦਸਿਆ ਹੈ,ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਫੈਨਜ਼ ਕਾਫੀ ਹੈਰਾਨ ਹਨ।
ਬ੍ਰੇਕਅੱਪ (Break Up) ਦੀ ਪੁਸ਼ਟੀ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ, “ਹਾਂ, ਅਸੀਂ ਹੁਣ ਇਕੱਠੇ ਨਹੀਂ ਹਾਂ,ਅਸੀਂ ਜੋ ਵੀ ਸਮਾਂ ਇਕੱਠੇ ਬਿਤਾਇਆ ਉਹ ਬਹੁਤ ਵਧੀਆ ਸੀ,ਪਰ ਹੁਣ ਅਸੀਂ ਇਕੱਠੇ ਨਹੀਂ ਹਾਂ,ਸਾਡੇ ਰਿਸ਼ਤੇ ਦਾ ਸਫਰ ਸ਼ਾਨਦਾਰ ਸੀ,ਪਰ,ਹੁਣ ਅਸੀਂ ਸਾਡੀਆਂ ਜ਼ਿੰਦਗੀਆਂ ਵਿਚ ਅੱਗੇ ਵਧ ਰਹੇ ਹਾਂ,ਅਸੀਂ ਅਪਣੇ ਵੱਖੋ-ਵੱਖਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ,ਅਪਣੇ ਵੱਖੋ-ਵੱਖਰੇ ਧਾਰਮਕ ਵਿਸ਼ਵਾਸਾਂ ਕਾਰਨ ਅਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ,ਸਾਡੇ ਮਨ ਵਿਚ ਇਕ ਦੂਜੇ ਵਿਰੁਧ ਕੁਝ ਨਹੀਂ ਹੈ,ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰੋ… ਹਿਮਾਂਸ਼ੀ”।
ਆਸਿਮ ਅਤੇ ਹਿਮਾਂਸ਼ੀ ਖੁਰਾਣਾ ਦੀ ਪ੍ਰੇਮ ਕਹਾਣੀ ਬਿੱਗ ਬੌਸ (Big Boss) ਦੇ ਘਰ ਤੋਂ ਸ਼ੁਰੂ ਹੋਈ ਸੀ,ਆਸਿਮ ਬਿੱਗ ਬੌਸ 13 ਦੇ ਪ੍ਰਤੀਯੋਗੀ ਵਜੋਂ ਆਏ ਸਨ,ਜਦਕਿ ਹਿਮਾਂਸ਼ੀ ਖੁਰਾਣਾ ਨੇ ਵਾਈਲਡ ਕਾਰਡ (Wild Card) ਦੇ ਤੌਰ ‘ਤੇ ਐਂਟਰੀ ਕੀਤੀ ਸੀ,ਆਸਿਮ ਨੂੰ ਹਿਮਾਂਸ਼ੀ ਖੁਰਾਣਾ ਨਾਲ ਪਿਆਰ ਹੋ ਗਿਆ ਸੀ ਪਰ ਹਿਮਾਂਸ਼ੀ ਪਹਿਲਾਂ ਹੀ ਕਿਸੇ ਹੋਰ ਨਾਲ ਰਿਸ਼ਤੇ ਵਿਚ ਸੀ,ਇਸ ਦੌਰਾਨ ਹਿਮਾਂਸ਼ੀ ਨੂੰ ਸ਼ੋਅ ਵਿਚੋਂ ਕੱਢ ਦਿਤਾ ਗਿਆ ਸੀ,ਵਾਪਸ ਆਉਣ ਤੋਂ ਬਾਅਦ ਆਸਿਮ ਨੇ ਬਿੱਗ ਬੌਸ (Big Boss) ਦੇ ਘਰ ਵਿਚ ਹੀ ਹਿਮਾਂਸ਼ੀ ਖੁਰਾਣਾ (Himanshi Khurana) ਨੂੰ ਪ੍ਰਪੋਜ਼ ਕੀਤਾ ਸੀ ਅਤੇ ਸ਼ੋਅ ਛੱਡਣ ਤੋਂ ਬਾਅਦ ਵੀ ਦੋਵੇਂ ਇਕੱਠੇ ਸਨ,ਹਾਲਾਂਕਿ ਹੁਣ ਦੋਵੇਂ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਹਨ।