ਸਵਾਈਨ ਫਲੂ ਨੇ ਪੰਜਾਬ ਵਿਚ ਦਸਤਕ,ਪਠਾਨਕੋਟ ‘ਚ 2 ਕੇਸ ਆਏ ਸਾਹਮਣੇ
BolPunjabDe Buero
ਸਵਾਈਨ ਫਲੂ (Swine Flu) ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ,ਦੋ ਮਾਮਲੇ ਸਾਹਮਣੇ ਹਨ,ਦੋ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ,ਜ਼ਿਲ੍ਹਾ ਹਸਪਤਾਲ ਵਿਚ ਮਰੀਜ਼ਾਂ ਲਈ ਵੱਖ ਤੋਂ 40 ਬੈੱਡ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਜਾ ਰਿਹਾ ਹੈ,ਇਸ ਵਿਚ ਆਕਸੀਜਨ (Oxygen) ਤੋਂ ਲੈ ਕੇ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ,ਸਵਾਈਨ ਫਲੂ ਦੇ ਲੱਛਣ ਆਮ ਫਲੂ ਨਾਲ ਮਿਲਦੇ-ਜੁਲਦੇ ਹਨ,ਮਰੀਜ਼ ਨੂੰ ਤੇਜ਼ ਬੁਖਾਰ, ਖਾਂਸੀਤੇ ਜੁਕਾਮ, ਸਾਹ ਲੈਣ ਵਿਚ ਮੁਸ਼ਕਲ, ਛਿੱਕ ਆਉਣਾ, ਨੱਕ ਵਹਿਣਾ, ਗਲੇ ਵਿਚ ਦਰਦ ਤੇ ਖਾਰਿਸ਼, ਠੰਡ ਲੱਗਣਾ, ਦਸਤ ਤੇ ਉਲਟੀ ਹੋ ਸਕਦੀ ਹੈ,ਇਨ੍ਹਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਜ਼ਰੂਰੀ ਹੈ,ਠੰਡ ਦੇ ਮੌਸਮ ਵਿਚ ਸਵਾਈਨ ਫਲੂ (Swine Flu) ਦਾ ਛੋਟੇ ਬੱਚਿਆਂ ਤੇ ਬਜ਼ੁਰਗਾਂ ‘ਤੇ ਜ਼ਿਆਦਾ ਅਸਰ ਦਿਖਦਾ ਹੈ,ਉਨ੍ਹਾਂ ਕਿਹਾ ਕਿ ਐਮਰਜੈਂਸੀ (Emergency) ਦੇ ਬਾਹਰ ਸਵਾਈਨ ਫਲੂ ਕਾਰਨਰ (Swine Flu Corner) ਬਣਾਇਆ ਜਾਵੇਗਾ ਤੇ ਆਈਸੋਲੇਸ਼ਨ ਵਾਰਡ (Isolation Ward) ਵਿਚ 9 ਵੈਂਟੀਲੇਟਰ ਦਾ ਇੰਤਜ਼ਾਮ ਕੀਤਾ ਜਾਵੇਗਾ।