National

ਦਿਵਯਾ ਸ਼ਰਮਾ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂਅ,ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

BolPunjabDe Buero

ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰ ਪੱਧਰੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ,ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਮੁਰਮੂ ਤੋਂ ਨਯਾ ਨੰਗਲ,ਸ਼ਿਵਾਲਿਕ ਐਵੇਨਿਯੂ (Shivalik Avenue) ਦੀ ਦਿਵਯਾ ਸ਼ਰਮਾ (Divya Sharma) ਨੇ ਰਾਸ਼ਟਰੀ ਪੁਰਸਕਾਰ ਹਾਸਿਲ ਕਰ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ,ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Punjab Education Minister Harjot Bains) ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਦਿਵਯਾ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ।

ਦਿੱਲੀ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਮੁਰਮੂ ਵੱਲੋਂ ਉਨ੍ਹਾਂ ਦਿਵਿਯਾਂਗ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਹੁਨਰ ਰਾਹੀਂ ਦੁਨੀਆਂ ਵਿੱਚ ਵੱਖਰੀ ਪਹਿਚਾਣ ਬਣਾਈ ਹੈ,ਦੱਸਿਆ ਜਾ ਰਿਹਾ ਕਿ ਦਿਵਿਯਾ ਦੀ ਮਾਤਾ ਨਯਾ ਨੰਗਲ ਐਨਐੱਫਐਲ ਸਕੂਲ ਵਿੱਚ ਬਤੌਰ ਟੀਚਰ ਸੀ ਤੇ ਪਿਤਾ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਸਨ।

ਦਿਵਯਾ ਸ਼ਰਮਾ (Divya Sharma) ਦੀ ਇੱਕ ਹੋਰ ਭੈਣ ਤੇ ਭਰਾ ਹੈ,ਦਿਵਯਾ ਸ਼ਰਮਾ (Divya Sharma) ਨੇ 6ਵੀਂ ਜਮਾਤ ਤੱਕ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਸਕੂਲ ਵਾਲਿਆਂ ਨੇ ਫਿਰ ਇਹ ਕਹਿ ਦਿੱਤਾ ਕਿ ਇਸ ਸਪੈਸ਼ਲ ਬੱਚੀ ਲਈ ਸਾਡੇ ਕੋਲ ਜ਼ਿਆਦਾ ਕਾਬਿਲ ਟੀਚਰ ਨਹੀਂ ਹੈ,ਦੱਸ ਦੇਈਏ ਕਿ ਦਿਵਯਾ ਸ਼ਰਮਾ (Divya Sharma) ਅੱਖਾਂ ਤੋਂ ਬਹੁਤ ਘੱਟ ਵੇਖ ਸਕਦੀ ਹੈ ਪਰ ਉਸਦੇ ਤੇਜ ਦਿਮਾਗ ਨੇ ਅੱਜ ਪੂਰੇ ਦੇਸ਼ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button