ਸੰਗਰੂਰ ਵਿੱਚ Meritorious School ਦੇ ਕੈਂਟੀਨ ਠੇਕੇਦਾਰ ਖਿਲਾਫ 307 ਦਾ ਪਰਚ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ
BolPunjabDe Buero
ਸੰਗਰੂਰ ਵਿਚ ਮੈਰੀਟੋਰੀਅਸ ਸਕੂਲ (Meritorious School) ਦੀ ਕੰਟੀਨ ਵਿੱਚ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ ਸੀ,60 ਬੱਚਿਆਂ ਨੂੰ ਤੁਰੰਤ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ,ਇਸ ਮੌਕੇ ਸਿੱਖਿਆ ਮੰਤਰੀ ਨੇ ਵੀ ਤੁਰੰਤ ਐਕਸ਼ਨ ਲੈਂਦਿਆ ਕੈਂਟੀਨ ਠੇਕੇਦਾਰ ਮਨਿੰਦਰ ਸਿੰਘ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।
ਇਸ ਮੌਕੇ ਪੁਲਿਸ (Police) ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੈਂਟੀਨ ਠੇਕੇਦਾਰ (Canteen Contractor) ਖਿਲਾਫ 307 ਦਾ ਪਰਚ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ,ਇਸ ਤੋਂ ਇਲਾਵਾ ਮੈਸ ਦੇ ਮੈਨੇਜਰ ਖਿਲਾਫ ਵੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਸ ਦਈਏ ਕਿ ਅੱਜ ਸਵੇਰੇ ਸੰਗਰੂਰ (Sangrur) ਦੇ ਘਾਵਦਾ ‘ਚ ਬਣੇ ਮੈਰੀਟੋਰੀਅਸ ਸਕੂਲ (Meritorious School) ‘ਚ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਗਿਆ ਹੈ,ਜਿਸ ਕਾਰਨ 60 ਦੇ ਕਰੀਬ ਬੱਚੇ ਇਹ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ ਹਨ,ਜਾਣਕਾਰੀ ਮੁਤਾਬਕ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੈਰੀਟੋਰੀਅਸ ਸਕੂਲ (Meritorious School) ਮਾਮਲੇ ‘ਚ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ (Deputy Commissioner Sangrur Jitinder Jorwal) ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ,ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ ਜੋ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਦੇਵੇਗੀ,ਜਿਸ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।