ਸੰਗਰੂਰ ‘ਚ ਮੈਰੀਟੋਰੀਅਸ ਸਕੂਲ ਦਾ ਖਾਣਾ ਖਾਣ ਤੋਂ ਬਾਅਦ ਵਿਗੜੀ ਬੱਚਿਆਂ ਦੀ ਸਿਹਤ,ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ
BolPunjabDe Buero
ਸੰਗਰੂਰ (Sangrur) ਦੇ ਘਾਵਦਾ ‘ਚ ਬਣੇ ਮੈਰੀਟੋਰੀਅਸ ਸਕੂਲ (Meritorious School) ‘ਤੋਂ ਇਸ ਸਮੇਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ,ਸਕੂਲ ‘ਚ 40 ਦੇ ਕਰੀਬ ਵਿਦਿਆਰਥੀ ਦੀ ਸਹਿਤ ਵਿਗੜੀ ਹੈ,ਦੱਸਿਆ ਜਾ ਰਿਹਾ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਗਿਆ ਹੈ ਸੀ,ਜਿਸ ਨੂੰ ਖਾਣਾ ਖਾਣ ਤੋਂ ਬੱਚੇ ਬਾਅਦ ਬਿਮਾਰ ਹੋ ਗਏ ਹਨ,ਫਿਲਹਾਲ ਬਿਮਾਰ ਬੱਚਿਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ,ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ (Sangrur) ਦੇ SDM ‘ਤੇ ਵਿਧਾਇਕ ਨਰੇਂਦਰ ਕੌਰ ਭਾਰਜ (MLA Narendra Kaur Bharj) ਸਕੂਲ ਪਹੁੰਚੇ ਹਨ।
ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹਨ,ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ,ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ,ਦੱਸ ਦੇਈਏ ਕਿ ਸਕੂਲ ਦੇ ਅੰਦਰ ਹੀ ਹੋਸਟਲ (Hostel) ਬਣਾਇਆ ਗਿਆ ਹੈ,ਬੱਚੇ ਇੱਥੇ ਰਹਿੰਦੇ ਹਨ ਅਤੇ ਪੜ੍ਹਦੇ ਹਨ,ਫਿਲਹਾਲ ਅਗਰੇਲੀ ਜਾਂਚ ਜਾਰੀ ਹੈ,ਮਾਮਲੇ ਵਿਚ ਕਾਰਵਾਈ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਨੇ ਹੋਸਟਲ ਦੀ ਕੰਟੀਨ ਦਾ ਠੇਕਾ ਰੱਦ ਕਰ ਦਿਤਾ ਹੈ,ਇਸ ਦੇ ਨਾਲ ਹੀ ਜਾਂਚ ਕਮੇਟੀ ਬਣਾ 24 ਘੰਟਿਆਂ ਵਿਚ ਰਿਪੋਰਟ ਮੰਗੀ ਹੈ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।