ਪੰਜਾਬ ਸਮੇਤ ਜੰਮੂ-ਕਸ਼ਮੀਰ,ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਅਤੇ ਮੀਂਹ ਦਾ ਯੈਲੋ ਅਲਰਟ
BolPunjabDe Buero
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਹੋ ਰਹੀ ਹੈ,ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ‘ਚ ਬਰਫਬਾਰੀ ਤੋਂ ਬਾਅਦ 35 ਸੜਕਾਂ ਅਤੇ 45 ਬਿਜਲੀ ਟਰਾਂਸਫਾਰਮਰ ਠੱਪ ਹਨ,NH-3 ਸੋਲੰਗਨਾਲਾ ਤੋਂ ਅਟਲ ਸੁਰੰਗ (Atal Tunnel) ਅਤੇ NH 305 ਜਲੋਰੀ ਜੋਤ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ‘ਚ ਬਰਫਬਾਰੀ ਤੋਂ ਬਾਅਦ ਕੁਪਵਾੜਾ ਤੋਂ ਤੰਗਧਾਰ ਕੇਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ,ਕਸ਼ਮੀਰ ਨੂੰ ਰਾਜੌਰੀ ਅਤੇ ਪੁੰਛ ਨਾਲ ਜੋੜਨ ਵਾਲੀ ਮੁਗਲ ਰੋਡ ਵੀ ਬੰਦ ਹੈ,ਵੀਰਵਾਰ 30 ਨਵੰਬਰ ਨੂੰ ਪੋਸ਼ਾਣਾ ਤੋਂ ਪੀਰ ਕੀ ਗਲੀ ਤੱਕ ਮੁਗਲ ਰੋਡ ‘ਤੇ ਢਾਈ ਫੁੱਟ ਤੱਕ ਬਰਫਬਾਰੀ ਹੋਈ,ਅਗਲੇ 24 ਘੰਟਿਆਂ ਦੌਰਾਨ ਸ਼ਿਮਲਾ,ਕੁੱਲੂ,ਕਿਨੌਰ,ਮੰਡੀ,ਚੰਬਾ,ਲਾਹੌਲ ਸਪਿਤੀ,ਕਾਂਗੜਾ ਅਤੇ ਸਿਰਮੌਰ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫਬਾਰੀ ਦੀ ਸੰਭਾਵਨਾ ਹੈ,ਮੌਸਮ ਵਿਭਾਗ (Department of Meteorology) ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਪੱਛਮੀ ਗੜਬੜੀ 3 ਦਸੰਬਰ ਤੱਕ ਰਾਜ ਵਿੱਚ ਸਰਗਰਮ ਰਹੇਗੀ।
ਹਿਮਾਚਲ ਪ੍ਰਦੇਸ਼ ਵਿੱਚ ਯੈਲੋ ਅਲਰਟ (Yellow Alert) ਚੇਤਾਵਨੀ ਦੇ ਵਿਚਕਾਰ,ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫਬਾਰੀ ਅਤੇ ਹੋਰ ਖੇਤਰਾਂ ਵਿੱਚ ਬਾਰਿਸ਼ ਹੋਈ ਹੈ,ਬਰਫਬਾਰੀ ਤੋਂ ਬਾਅਦ ਲਾਹੌਲ (Lahaul) ਸਪਿਤੀ ‘ਚ 35 ਤੋਂ ਜ਼ਿਆਦਾ ਸੜਕਾਂ ਅਤੇ 45 ਬਿਜਲੀ ਟਰਾਂਸਫਾਰਮਰ ਠੱਪ ਹੋ ਗਏ,ਰਾਸ਼ਟਰੀ ਰਾਜਮਾਰਗ 3 ਸੋਲੰਗਨਾਲਾ ਤੋਂ ਅਟਲ ਸੁਰੰਗ ਤੱਕ ਅਤੇ NH 305 ਜਲੋੜੀ ਜੋਤ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।