National
ਸੰਸਦ ਦੇ 4 ਤੋਂ 22 ਦਸੰਬਰ ਤੱਕ ਹੋ ਰਹੇ ਸਰਦ ਰੁੱਤ ਇਜਲਾਸ ਵਿਚ 18 ਬਿੱਲ ਪੇਸ਼ ਕੀਤੇ ਜਾਣਗੇ
BolPunjabDe Buero
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਸੰਸਦ ਦੇ 4 ਤੋਂ 22 ਦਸੰਬਰ ਤੱਕ ਹੋ ਰਹੇ ਸਰਦ ਰੁੱਤ ਇਜਲਾਸ ਵਿਚ 18 ਬਿੱਲ ਪੇਸ਼ ਕੀਤੇ ਜਾਣਗੇ ਜਿਹਨਾਂ ਵਿਚ ਕਈ ਅਹਿਮ ਕ੍ਰੀਮੀਨਲ ਲਾਅ ਬਿੱਲ (Criminal Law Bill) ਹੋਣਗੇ ਜਿਹਨਾਂ ਦਾ ਮਕਸਦ ਆਈ ਪੀ ਸੀ 1860, ਸੀ ਆਰ ਪੀ ਸੀ 1973 ਅਤੇ ਇੰਡੀਅਨ ਐਵੀਡੈਂਟਸ ਐਕਟ (Indian Evidence Act) 1973 ਦੀ ਥਾਂ ਨਵੇਂ ਕਾਨੂੰਨ ਬਣਾਉਣ ਦੇ ਬਿੱਲ ਵੀ ਸ਼ਾਮਲ ਹੋਣਗੇ,ਨਵੇਂ ਬਿੱਲਾਂ ਵਿਚ ਭਾਰਤੀ ਨਿਆਂ ਸੰਹਿਤਾ 2023,ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਅਤੇ ਭਾਰਤੀ ਸਕਸ਼ਯ ਬਿੱਲ 2023 ਵੀ ਸ਼ਾਮਲ ਹੋਣਗੇ,ਇਹ ਬਿੱਲ ਪਹਿਲਾਂ 11 ਅਗਸਤ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਸਨ ਤੇ ਇਹਨਾਂ ਨੂੰ ਚੇਅਰਮੈਨ ਰਾਜ ਸਭਾ (Chairman Rajya Sabha) ਨੇ ਲੋਕ ਸਭਾ ਦੇ ਸਪੀਕਰ ਨਾਲ ਰਾਇ ਮਸ਼ਵਰਾ ਕਰ ਕੇ ਗ੍ਰਹਿ ਵਿਭਾਗ ਦੀ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਸੀ।