BolPunjabDe Buero
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Punjab Cabinet Minister Harjot Singh Bains) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਦੇ ਇਕ ਵਿਧਾਇਕ ਵਲੋਂ ਉਨ੍ਹਾਂ ਉਤੇ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੂੰ ਨਾ ਮਿਲਣ ਅਤੇ ਮਾਈਨਿੰਗ ਸਬੰਧੀ ਲਗਾਏ ਦੋਸ਼ਾਂ ਸਿਰੇ ਤੋਂ ਨਕਾਰ ਦਿੱਤਾ,ਉਨ੍ਹਾਂ ਵਿਰੋਧੀ ਧਿਰ ਦੇ ਵਿਧਾਇਕ ਵਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੋ ਕਾਲਜ ਅਧਿਆਪਕਾਂ ਦੀ ਭਰਤੀ ਲਈ ਜ਼ੋ ਮੁਹਿੰਮ ਆਰੰਭੀ ਗਈ ਸੀ ਉਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ (Guru Nanak Dev University Amritsar) ਦੇ ਵਾਈਸ ਚਾਂਸਲਰ ਵਲੋਂ ਡਈਸਐਂਡ ਨੋਟ ਲਿਖ ਕੇ ਭਰਤੀ ਪ੍ਰਕਿਰਿਆ ਰੋਕਣ ਲਈ ਕਿਹਾ ਸੀ,ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਹ ਭਰਤੀ ਪ੍ਰਕਿਰਿਆ ਨਿਯਮਾਂ ਦੇ ਉਲਟ ਜਾ ਕੇ ਕੀਤੀ ਜਿਸ ਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ,ਆਪਣੇ ਆਰਡਰ ਵਿਚ ਹਾਈ ਕੋਰਟ ਵਲੋਂ ਕਿਹਾ ਗਿਆ ਸੀ ਕਿ ਸਾਨੂੰ ਪਤਾ ਹੈ ਕੋਰਟ ਦੇ ਫੈਸਲੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਪ੍ਰਭਾਵਤ ਹੋਣਗੀਆਂ ਪਰ ਇਸ ਭਰਤੀ ਵਿਚ ਬਹੁਤ ਸਾਰੀਆਂ ਲੀਗਲ ਅੜਚਨਾਂ ਹਨ ਜਿਸ ਕਾਰਨ ਅਸੀਂ ਇਹ ਭਰਤੀ ਰੱਦ ਕਰ ਰਹੇ ਹਾਂ।