BolPunjabDe Buero
ਵਿਧਾਨ ਸਭਾ ਸਕੱਤਰ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਇਜਲਾਸ 2 ਦਿਨ ਦਾ ਹੋਵੇਗਾ ਜਿਸ ਦੀ ਪਹਿਲੀ ਬੈਠਕ ਵਿਚ ਵਿਛੜੀਆਂ ਰੂਹਾਂ ਨੂੰ ਸਦਨ ਸ਼ਰਧਾਂਜਲੀਆਂ ਦੇਵੇਗਾ ਅਤੇ ਥੋੜ੍ਹੇ ਵਕਫ਼ੇ ਮਗਰੋਂ 2.30 ਵਜੇ ਬਕਾਇਦਾ ਕਾਰਵਾਈ ਸ਼ੁਰੂ ਹੋਵੇਗੀ ਜਿਸ ਵਿਚ ਪ੍ਰਸ਼ਨਕਾਲ ਧਿਆਨ ਦਿਵਾਊ ਮਤੇ ਅਤੇ ਬਿਲ ਵੀ ਪਾਸ ਕੀਤੇ ਜਾਣਗੇ,ਸ਼ਰਧਾਂਜਲੀਆਂ ਦੀ ਲਿਸਟ ਵਿਚ ਮੁੱਖ ਤੌਰ ’ਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸੁਤੰਤਰਤਾ ਸੰਗਰਾਮੀਏ ਅਮਰ ਸਿੰਘ ਸੁਖੀਜਾ ਅਤੇ ਉਘੇ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਅਤੇ ਬੇਗ਼ਮ ਮੁਨਵਰ ਉਨ ਨਿਸ਼ਾ ਦੇ ਨਾਮ ਸ਼ਾਮਲ ਹਨ।ਇਹ ਬੈਠਕ ਅੱਜ 11.30 ਵਜੇ ਹੋਵੇਗੀ,ਇਸ ਵਿਚ ਸਪੀਕਰ ਸ. ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ, ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਸ਼ੇਸ਼ ਤੌਰ ’ਤੇ ਬੁਲਾਏ ਵਿਧਾਇਕ ਅਕਾਲੀ ਦਲ ਦੇ ਡਾ. ਸੁਖਵਿੰਦਰ ਸੁੱਖੀ, ਬੀਜੇਪੀ ਦੇ ਜੰਗੀ ਲਾਲ ਮਹਾਜਨ ਅਤੇ ਬੀ.ਐਸ.ਪੀ. ਦੇ ਨਛੱਤਰ ਪਾਲ ਸ਼ਾਮਲ ਹੋਣਗੇ,ਵਿਧਾਨ ਸਭਾ ਸਕੱਤਰੇਤ (Legislative Assembly Secretariat) ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਕ ਦੋ ਧਿਆਨ ਦਿਵਾਊ ਨੋਟਿਸਾਂ ਤੋਂ ਇਲਾਵਾ ਵਿੱਤੀ ਸਾਲ 2023-24 ਦੀ ਪਹਿਲੇ 3 ਮਹੀਨੇ ਦੀ ਰੀਪੋਰਟ ਸੂਬੇ ਦੀ ਅਨਾਜ ਖ਼ਰੀਦ ਨਿਗਮ ਦੀ 14ਵੀਂ ਸਾਲਾਨਾ ਰੀਪੋਰਟ ਅਤੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੀ ਰੀਪੋਰਟ ਵੀ ਪੇਸ਼ ਕੀਤੀ ਜਾਵੇਗੀ,ਪਾਸ ਕੀਤੇ ਜਾਣ ਵਾਲੇ 5 ਬਿਲਾਂ ਵਿਚ ਪਹਿਲੇ ਦਿਨ, ਜੀ.ਐਸ.ਟੀ. ਸੋਧਨਾ ਬਿਲ, 2023 ਅਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਸੋਧਨ ਬਿਲ ਸ਼ਾਮਲ ਹਨ।