National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸ ਲੜਾਕੂ ਜਹਾਜ਼ ‘ਚ ਭਰੀ ਉਡਾਣ

BolPunjabDe Buero

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਬੇਂਗਲੁਰੂ (Bengaluru) ਵਿਚ ਤੇਜਸ ਫਾਈਟਰ ਪਲੇਨ (Tejas Fighter Plane) ਵਿਚ ਉਡਾਣ ਭਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਗਜ਼ਬ ਦਾ ਤਜਰਬਾ ਰਿਹਾ,ਇਸ ਉਡਾਣ ਨਾਲ ਮੇਰੇ ਅੰਦਰ ਦੇਸ਼ ਦੀਆਂ ਸਵਦੇਸ਼ੀ ਸਮਰੱਥਾਵਾਂ ‘ਤੇ ਭਰੋਸਾ ਹੋਰ ਵਧ ਗਿਆ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਲਿਖਿਆ ਕਿ ਮੈਂ ਅੱਜ ਤੇਜਸ ਵਿਚ ਉਡਾਣ ਭਰਦੇ ਹੋਏ ਬਹੁਤ ਮਾਣ ਮਹਿਸੂਸ ਕਰਦਿਆਂ ਕਹਿ ਸਕਦਾ ਹਾਂ ਕਿਸਾਡੀ ਮਿਹਨਤ ਤੇ ਲਗਨ ਕਾਰਨ ਅਸੀਂ ਆਤਮ ਨਿਰਭਰਤਾ ਦੇ ਖੇਤਰ ਵਿਚ ਵਿਸ਼ਵ ਵਿਚ ਕਿਸੇ ਤੋਂ ਘੱਟ ਨਹੀਂ ਹਾਂ।

ਤੇਜਸ (Tejas) ਵਿਚ ਉਡਾਣ ਭਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਸਥਿਤ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਵੀ ਪਹੁੰਚੇ ਸਨ,ਤੇਜਸ ਨੂੰ HAL ਨੇ ਡਿਵੈਲਪ ਕੀਤਾ ਹੈ,ਇਹ ਸਿੰਗਲ ਇੰਜਣ ਵਾਲਾ ਹਲਕਾ ਲੜਾਕੂ ਜਹਾਜ਼ ਹੈ,ਹਵਾਈ ਫੌਜ ਵਿਚ ਇਸ ਦੀਆਂ ਦੋ ਸਕਵਾਡ੍ਰਨ ਸ਼ਾਮਲ ਹੋ ਚੁੱਕੀਆਂ ਹਨ।

ਹਲਕੇ ਲੜਾਕੂ ਜਹਾਜ਼ LCA MaRK 2 (ਤੇਜਸ ਐੱਮਕੇ 2) ਤੇ ਸਵਦੇਸ਼ੀ ਐਡਵਾਂਸਡ ਮੀਡੀਅਮ ਕਾਂਬੈਟ ਏਅਰਕ੍ਰਾਫਟ (Indigenous Advanced Medium Combat Aircraft) ਦੀਆਂ ਪਹਿਲੀਆਂ ਦੋ ਸਕਵਾਰਡਨ ਦੇ ਇੰਜਣ ਹੁਣ ਦੇਸ਼ ਵਿਚ ਹੀ ਬਣਨਗੇ,ਭਾਰਤ ਵਿਚ ਰੱਖਿਆ ਖੇਤਰ ਨੂੰ ਮਜ਼ਬੂਤੀ ਦੇਣ ਲਈ ਇਹ ਫੈਸਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ,ਡੀਆਰਡੀਓ (DRDO) ਦੇ ਮੁਖੀ ਡਾ.ਸਮੀਰ ਵੀ ਕਾਮਤ ਨੇ 18 ਨਵੰਬਰ ਨੂੰ ਦੱਸਿਆ ਸੀ ਕਿ ਅਮਰੀਕੀ ਕੰਪਨੀ GE ਏਅਰੋਸਪੇਸ ਤੇ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਮਿਲ ਕੇ ਇਹ ਇੰਜਣ ਬਣਾਏਗੀ। ਅਮਰੀਕਾ ਤੋਂ ਇਸ ਦੀ ਸਾਰੀ ਮਨਜ਼ੂਰੀ ਮਿਲ ਗਈ ਹੈ।

Related Articles

Leave a Reply

Your email address will not be published. Required fields are marked *

Back to top button