ਬਠਿੰਡਾ ‘ਚ ਪੁਲਿਸ ਕਾਂਸਟੇਬਲ ਨੂੰ ਲੱਗੀ ਗੋਲੀ,ਰਾਈਫ਼ਲ ਚੈੱਕ ਕਰਦੇ ਸਮੇਂ ਵਾਪਰਿਆ ਹਾਦਸਾ,ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
BolPunjabDe Buero
ਬਠਿੰਡਾ ਦੀ ਪੁਲਿਸ ਲਾਈਨ (Police Line) ਵਿਚ ਤਾਇਨਾਤ ਹੌਲਦਾਰ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ,ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਕਾਂਸਟੇਬਲ (Police Constable) ਆਪਣੀ ਰਾਈਫਲ ਦੀ ਜਾਂਚ ਕਰ ਰਿਹਾ ਸੀ,ਜਿਸ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,ਇਸ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ (Max Hospital) ਭੇਜਿਆ ਗਿਆ ਅਤੇ ਇੱਥੋਂ ਉਸ ਨੂੰ ਮੁੜ ਬਠਿੰਡਾ ਏਮਜ਼ (Bathinda AIIMS) ਲਈ ਰੈਫਰ ਕਰ ਦਿੱਤਾ ਗਿਆ,ਜ਼ਖ਼ਮੀ ਪੁਲਿਸ ਕਾਂਸਟੇਬਲ (Police Constable) ਦੀ ਪਛਾਣ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ,ਜੋ ਬਠਿੰਡਾ ਪੁਲਿਸ ਲਾਈਨਜ਼ ਵਿੱਚ ਰਿਜ਼ਰਵ ਨੰਬਰ ਇਕ ਵਿੱਚ ਤਾਇਨਾਤ ਸੀ।
ਐਸਪੀ ਹੈੱਡਕੁਆਰਟਰ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੁਲਿਸ ਕਾਂਸਟੇਬਲ ਅਮਨਪ੍ਰੀਤ ਸਿੰਘ (Police Constable Amanpreet Singh) ਡਿਊਟੀ ਲਈ ਗਿਆ ਤਾਂ ਉਸ ਨੇ ਆਪਣੀ ਰਾਈਫਲ ਦੀ ਚੈੱਕ ਕਰਨੀ ਸ਼ੁਰੂ ਕੀਤੀ ਤਾਂ ਅਚਾਨਕ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ,ਉਸ ਨੂੰ ਪਹਿਲਾਂ ਬਠਿੰਡਾ (Bathinda) ਦੇ ਸਰਕਾਰੀ ਹਸਪਤਾਲ (Government Hospital) ਵਿੱਚ ਦਾਖਲ ਕਰਵਾਇਆ ਗਿਆ,ਜਿੱਥੋਂ ਬਾਅਦ ਵਿਚ ਉਸ ਨੂੰ ਬਠਿੰਡਾ ਰੈਫਰ ਤੇ ਹੁਣ ਉਸ ਨੂੰ ਏਮਜ਼ ਰੈਫਰ (AIIMS Ref) ਕਰ ਦਿੱਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਪੁਲਿਸ ਕਾਂਸਟੇਬਲ (Police Constable) ਦੀ ਹਾਲਤ ਖਤਰੇ ਤੋਂ ਬਾਹਰ ਹੈ,ਇਹ ਸਭ ਅਚਾਨਕ ਵਾਪਰਿਆ ਹਾਦਸਾ ਹੈ।