ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ,ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਹੈ
BolPunjabDe Buero
ਪਟਿਆਲਾ ਪੁਲਿਸ (Patiala Police) ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ,ਪੁਲਿਸ (Police) ਨੇ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਹੈ, ਵਰੂਣ ਸ਼ਰਮਾ ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ (Police Patiala) ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ,ਸੁਖਅਮ੍ਰਿਤ ਸਿੰਘ ਰੰਧਾਵਾ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਮਨਪ੍ਰੀਤ ਸਿੰਘ (Sub-Inspector Manpreet Singh) ਇੰਚਾਰਜ ਸੀ.ਆਈ.ਏ ਸਟਾਫ ਸਮਾਣਾ (CIA Staff) ਦੀ ਟੀਮ ਵੱਲੋ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਿਸ ਵਿਚ ਹੁਣ ਤੱਕ 3 ਦੋਸੀਆਂ ਨੂੰ ਗ੍ਰਿਫਤਾਰ ਕਰਕੇ 2 ਸਵਿਫਟ ਡਿਜਾਇਰ ਕਾਰਾਂ,ਦੋ ਹਾਈ ਸਿਕਊਰਟੀ ਨੰਬਰ ਪਲੇਟਾਂ, 30 ਕਾਰਾਂ ਦੀਆਂ ਚਾਬੀਆ ਅਤੇ ਇੱਕ ਕਾਰ ਦੀ ਆਰ.ਸੀ ਬ੍ਰਾਮਦ ਕੀਤੀ ਗਈ ਹੈ,ਵਰੂਣ ਸ਼ਰਮਾ ਨੇ ਦੱਸਿਆ ਕਿ ਹੁਸਿਆਰਪੁਰ ਤੋ ਕਾਰ ਚੋਰੀ ਕਰਕੇ ਲੈ ਕੇ ਆ ਰਹੇ ਦੋਸੀ ਕਮਲਦੀਪ ਸਿੰਘ, ਮਨਦੀਪ ਸਿੰਘ ਤੇ ਸੰਦੀਪ ਨੂੰ ਸਮਾਣਾ ਭਵਾਨੀਗੜ ਰੋਡ ਪਿੰਡ ਚੋਆ ਬੰਮਣਾ ਵਿਖੇ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ,ਤਫਤੀਸ ਦੌਰਾਨਾਂ ਦੋਸੀਆ ਤੋਂ 2 ਸਵਿਫਟ ਡਿਜਾਇਰ ਕਾਰਾਂ, ਦੋ ਹਾਈ ਸਿਕਊਰਟੀ ਨੰਬਰ ਪਲੇਟਾਂ, 30 ਕਾਰਾਂ ਦੀਆਂ ਚਾਬੀਆਂ ਅਤੇ ਇੱਕ ਕਾਰ ਦੀ ਆਰ.ਸੀ ਬ੍ਰਾਮਦ ਕੀਤੀ ਗਈ,ਦੋਸੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ,ਦੋਸੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।