ਪੰਜਾਬ ਸਰਕਾਰ ਨੇ ਸਕੂਲਾਂ ਦੇ ਸੁਧਾਰ ਲਈ ਨਵੀਂ ਪਹਿਲ ,ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੱਸ ਸੇਵਾ ਸ਼ੁਰੂ ਕੀਤੀ
BolPunjabDe Buero
ਪੰਜਾਬ ਸਰਕਾਰ ਨੇ ਸਕੂਲਾਂ ਦੇ ਸੁਧਾਰ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ,ਹੁਣ ਸਰਕਾਰੀ ਸਕੂਲਾਂ (Government Schools) ਦੇ ਬੱਚੇ ਵੀ ਬੱਸਾਂ ਰਾਹੀਂ ਸਕੂਲ ਆਉਣ-ਜਾਣਗੇ,ਜਦਕਿ ਮੁਹਾਲੀ ਸ਼ਹਿਰ ਵਿੱਚ ਇਹ ਸਹੂਲਤ ਸਿਰਫ਼ ਸਕੂਲ ਆਫ਼ ਐਮੀਨੈਂਸ (School of Eminence) ਦੇ ਬੱਚਿਆਂ ਨੂੰ ਹੀ ਮਿਲੇਗੀ,ਇਸ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਬੱਚੇ ਸ਼ਾਮਲ ਕੀਤਾ ਗਿਆ,ਇਸ ਤੋਂ ਬਾਅਦ ਇਹ ਸਹੂਲਤ ਹਰ ਸਕੂਲ ਤੱਕ ਪਹੁੰਚਾਈ ਜਾਵੇਗੀ।
ਇਸ ਸਹੂਲਤ ਵਿੱਚ ਕੁੱਲ 1200 ਰੁਪਏ ਦਾ ਖਰਚਾ ਹੋਵੇਗਾ,ਇਸ ਵਿੱਚ 80 ਫੀਸਦੀ ਸਰਕਾਰ ਵੱਲੋਂ ਖਰਚ ਕੀਤਾ ਜਾਵੇਗਾ ਅਤੇ ਬਾਕੀ 20 ਫੀਸਦੀ ਬੱਚਿਆਂ ਨੂੰ ਖਰਚ ਕਰਨਾ ਹੋਵੇਗਾ,ਪਹਿਲਾਂ ਜਿੱਥੇ ਅਜਿਹੀਆਂ ਸਹੂਲਤਾਂ ਸਿਰਫ਼ ਪ੍ਰਾਈਵੇਟ ਸਕੂਲਾਂ (Private Schools) ਵਿੱਚ ਹੀ ਮਿਲਦੀਆਂ ਸਨ,ਉੱਥੇ ਹੁਣ ਲੋਕ ਸਰਕਾਰੀ ਸਕੂਲਾਂ ਦੀਆਂ ਬੱਸਾਂ ਵੀ ਸ਼ਹਿਰ ਦੇ ਅੰਦਰ ਹੀ ਘੁੰਮਦੀਆਂ ਦੇਖਣਗੇ।
ਬੱਸ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀ,ਬੱਸ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਕੈਮਰੇ ਲਗਾਏ ਗਏ ਹਨ,ਬੱਸ ਵਿੱਚ ਇੱਕ ਜੀਪੀਐਸ ਸਿਸਟਮ (GPS System) ਵੀ ਲਗਾਇਆ ਗਿਆ ਹੈ,ਜਿਸ ਨਾਲ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਬੱਸ ਕਿਸ ਰੂਟ ‘ਤੇ ਚੱਲ ਰਹੀ ਹੈ।
ਇਸ ਤੋਂ ਇਲਾਵਾ ਬੱਸ ਵਿੱਚ ਬੱਚਿਆਂ ਦੀ ਦੇਖਭਾਲ ਲਈ ਇੱਕ ਮਹਿਲਾ ਸਹਾਇਕ ਵੀ ਹੋਵੇਗੀ,ਬੱਚਿਆਂ ਲਈ ਇਹ ਬੱਸ ਸਹੂਲਤ ਅਕਤੂਬਰ ਮਹੀਨੇ ਵਿੱਚ ਹੀ ਸ਼ੁਰੂ ਹੋ ਜਾਣੀ ਸੀ,ਕਿਉਂਕਿ ਬੱਸ ਦਾ ਟੈਂਡਰ ਮਿੱਥੇ ਸਮੇਂ ਵਿੱਚ ਹੀ ਨਿਕਲ ਗਿਆ ਸੀ,ਪਰ, ਉਸ ਤੋਂ ਬਾਅਦ ਸਿਰਫ਼ ਮੀਟਿੰਗ ਦੀ ਪ੍ਰਕਿਰਿਆ ਵਿਚ ਸਮਾਂ ਲੱਗ ਗਿਆ,ਇਸ ਕਾਰਨ ਨਵੰਬਰ ਮਹੀਨੇ ਵਿੱਚ ਇਸ ਨੂੰ ਸਕੂਲਾਂ ਦੇ ਹਵਾਲੇ ਕਰ ਦਿੱਤਾ ਗਿਆ।