Punjab

PSEB Practical Exam Digital: ਪੰਜਾਬ ‘ਚ 12ਵੀਂ ਜਮਾਤ ਦੇ ਪ੍ਰੈਕਟੀਕਲ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਹੋਣਗੇ ਡਿਜੀਟਲ

BolPunjabDe Buero

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਹੁਣ ਡਿਜੀਟਲ ਇੰਡੀਆ (Digital India) ਵੱਲ ਇੱਕ ਹੋਰ ਕਦਮ ਚੁੱਕਣ ਜਾ ਰਿਹਾ ਹੈ,PSEB ਪ੍ਰੀਖਿਆ (2023-24) ਦੀ ਪ੍ਰੈਕਟੀਕਲ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਡਿਜੀਟਲ ਮਾਧਿਅਮ ਰਾਹੀਂ ਤਿਆਰ ਕੀਤਾ ਜਾਵੇਗਾ,ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਅੱਜ ਤੋਂ ਪ੍ਰੀਖਿਆ ਸਟਾਫ਼ ਅਤੇ ਹੋਰ ਸਟਾਫ਼ ਦੀ ਸਿਖਲਾਈ ਸ਼ੁਰੂ ਹੋ ਜਾਵੇਗੀ,ਜੇਕਰ ਇਹ ਸਫਲ ਹੁੰਦਾ ਹੈ ਤਾਂ ਅਗਲੇ ਅਕਾਦਮਿਕ ਸਾਲ ਨਾਲ ਸਬੰਧਤ 12ਵੀਂ ਜਮਾਤ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਡਿਜੀਟਲ ਮਾਧਿਅਮ ਰਾਹੀਂ ਭੇਜੇ ਜਾਣਗੇ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਿਖਲਾਈ 24 ਨਵੰਬਰ ਤੱਕ ਜਾਰੀ ਰਹੇਗੀ।

ਇਸ ਸਬੰਧੀ 29 ਨਵੰਬਰ ਨੂੰ ਮੌਕ ਟੈਸਟ ਵੀ ਹੋਵੇਗਾ,ਜਾਣਕਾਰੀ ਅਨੁਸਾਰ ਸਿਖਲਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਭਿਆਸ ਸੈਸ਼ਨ ਸ਼ੁਰੂ ਹੋਵੇਗਾ,ਜਿਸ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ,ਸੈਂਟਰ ਵਿੱਚ ਸਿਖਲਾਈ ਲਈ ਇੱਕ ਡੰਮੀ ਪ੍ਰੀਖਿਆ ਵੀ ਕਰਵਾਈ ਜਾਵੇਗੀ,ਦੱਸ ਦੇਈਏ ਕਿ ਸਰਕਾਰ ਇਹ ਫੈਸਲਾ ਬੋਰਡ ਦੇ ਖਰਚੇ ਘਟਾਉਣ ਅਤੇ ਪੇਪਰ ਲੀਕ ਹੋਣ ਤੋਂ ਬਚਣ ਲਈ ਲੈ ਰਹੀ ਹੈ,ਬੋਰਡ ਮੰਨ ਰਿਹਾ ਹੈ ਕਿ ਇਸ ਨਾਲ ਲਾਗਤ ਕਾਫੀ ਹੱਦ ਤੱਕ ਘੱਟ ਜਾਵੇਗੀ,ਇਸ ਤੋਂ ਪਹਿਲਾਂ ਪੰਜਾਬੀ ਵਿਸ਼ੇ ਦਾ ਪੇਪਰ ਵੀ ਡਿਜੀਟਲ (Digital) ਮਾਧਿਅਮ ਰਾਹੀਂ ਭੇਜਿਆ ਗਿਆ ਸੀ ਅਤੇ ਬੋਰਡ ਦਾ ਇਹ ਤਜਰਬਾ ਸਫਲ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button