ਭਾਰਤ ਵੱਲੋਂ ਦਿੱਤਾ ਟੀਚਾ ਪੂਰਾ ਕਰਕੇ ਆਸਟ੍ਰੇਲੀਆ ਵਿਸ਼ਵ ਕੱਪ 2023 ਦੀ ਜੇਤੂ ਟੀਮ ਬਣ ਗਈ ਹੈ
BolPunjabDe Buero
ਭਾਰਤ ਵੱਲੋਂ ਦਿੱਤਾ ਟੀਚਾ ਪੂਰਾ ਕਰਕੇ ਆਸਟ੍ਰੇਲੀਆ ਵਿਸ਼ਵ ਕੱਪ 2023 (World Cup 2023) ਦੀ ਜੇਤੂ ਟੀਮ ਬਣ ਗਈ ਹੈ,ਇਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਕਰਾਰੀ ਹਾਰ ਦਿੰਦੇ ਹੋਏ ਛੇਵੀਂ ਵਾਰ ਵਰਲਡ ਕੱਪ ਦਾ ਤਾਜ ਆਪਣੇ ਨਾਂ ਕਰ ਲਿਆ ਹੈ,ਉਥੇ ਹੀ ਭਾਰਤ ਦੀ ਹਾਰ ਨਾਲ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲ ਟੁੱਟ ਗਏ ਹਨ,ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤ ਨੇ ਆਲ ਆਊਟ ਹੋ ਕੇ 240 ਰਨ ਬਣਾਏ ਸਨ, ਜਿਸ ਨੂੰ ਆਸਟ੍ਰੇਲੀਆ ਦੀ ਟੀਮ ਨੇ ਆਸਾਨੀ ਨਾਲ ਪੂਰਾ ਕਰ ਲਿਆ,ਟਰੇਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਆਸਟ੍ਰੇਲੀਆ ਦੀ ਜਿੱਤ ਦੇ ਹੀਰੋ ਰਹੇ।
ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ (Australian Captain Pat Cummins) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਟੀਮ ਇੰਡੀਆ (Team India) ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤਾਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ,ਆਸਟਰੇਲੀਆ ਨੇ 43 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ,ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਸੈਂਕੜਾ ਲਗਾਇਆ,ਉਸ ਨੇ 137 ਦੌੜਾਂ ਬਣਾਈਆਂ,ਮਾਰਨਸ ਲਾਬੂਸ਼ੇਨ 58 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਗਲੇਨ ਮੈਕਸਵੈੱਲ 2 ਦੌੜਾਂ ਬਣਾ ਕੇ ਨਾਬਾਦ ਰਹੇ।
ਟੀਮ ਇੰਡੀਆ (Team India) ਪੂਰੇ ਟੂਰਨਾਮੈਂਟ ‘ਚ ਅਜੇਤੂ ਰਹੀ,ਉਹ ਸਾਰੇ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ,ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਆਸਟਰੇਲੀਆ ਦੀ ਇਹ ਲਗਾਤਾਰ 6ਵੀਂ ਜਿੱਤ ਹੈ,ਆਸਟ੍ਰੇਲੀਆ ਨੇ ਪਹਿਲੀ ਵਾਰ 1987 ਵਿਚ ਵਿਸ਼ਵ ਕੱਪ ਟਰਾਫੀ ‘ਤੇ ਕਬਜ਼ਾ ਕੀਤਾ ਸੀ,ਇਸ ਤੋਂ ਬਾਅਦ ਉਹ 1999, 2003, 2007, 2015 ਵਿੱਚ ਵੀ ਚੈਂਪੀਅਨ ਬਣੀ।