ICC World Cup-2023: World Cup Final ਲਈ ਲੱਗ ਸਕਣੀਆਂ ਵੱਡੀਆਂ Screens,Music ਵਜਾਉਣ ਦੀ ਵੀ ਮਿਲੀ ਇਜਾਜ਼ਤ
BolPunjabDe Buero
ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਭਲਕੇ-ਐਤਵਾਰ ਨੂੰ ਅਹਿਮਦਾਬਾਦ (Ahmedabad) ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 (ICC World Cup-2023) ਦੇ ਫਾਈਨਲ ਮੈਚ ਸਬੰਧੀ ਜਾਰੀ ਹੁਕਮਾਂ ’ਤੇ ਯੂ-ਟਰਨ ਲੈ ਲਿਆ ਹੈ,ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਜਸ਼ਨ ਮਨਾਉਣ ‘ਤੇ ਪਾਬੰਦੀ ਦੇ ਹੁਕਮ ਵਾਪਸ ਲੈ ਲਏ ਹਨ।
ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਸ਼ਨੀਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਸ਼ਹਿਰ ਦੇ ਕਿਸੇ ਵੀ ਜਨਤਕ ਸਥਾਨ ‘ਤੇ ਵੱਡੀ ਸਕ੍ਰੀਨ (Screen) ਲਗਾ ਕੇ ਮੈਚ ਦੇਖੇ ਅਤੇ ਦਿਖਾਏ ਜਾ ਸਕਦੇ ਹਨ,ਇਸ ਓਪਨ ਸਕ੍ਰੀਨ (Screen) ਨੂੰ ਲਗਾਉਣ ਲਈ ਚੰਡੀਗੜ੍ਹ (Chandigarh) ਦੇ ਡੀਸੀ ਦਫ਼ਤਰ ਵਿੱਚ ਸ਼ਨੀਵਾਰ ਸ਼ਾਮ 7 ਵਜੇ ਤੱਕ ਇਜਾਜ਼ਤ ਲਈ ਜਾ ਸਕਦੀ ਹੈ।
ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਫਾਈਨਲ ਮੈਚ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਿਊਜ਼ਿਕ ਸਿਸਟਮ (Music System) ਵਜਾ ਕੇ ਜਸ਼ਨ ਮਨਾਉਣ ‘ਤੇ ਲਗਾਈ ਪਾਬੰਦੀ ਵੀ ਵਾਪਸ ਲੈ ਲਈ ਹੈ,ਡੀਸੀ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਚੰਡੀਗੜ੍ਹ ਵਿੱਚ ਸ਼ੋਰ ਪ੍ਰਦੂਸ਼ਣ ਨਿਯਮ-2000 ਤਹਿਤ ਡੀਜੇ,ਢੋਲ,ਢੋਲ ਅਤੇ ਕਾਰ ਮਿਊਜ਼ਿਕ ਸਿਸਟਮ (Music System) ਆਦਿ ਵਜਾਏ ਜਾ ਸਕਦੇ ਹਨ,ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਵੀ ਜਨਤਕ ਥਾਵਾਂ ‘ਤੇ ਲਗਾਈਆਂ ਗਈਆਂ ਸਕ੍ਰੀਨਾਂ (Screen) ‘ਤੇ ਆਮ ਆਵਾਜ਼ ਨਾਲ ਮੈਚ ਦੇਖਿਆ ਅਤੇ ਦਿਖਾਇਆ ਜਾ ਸਕਦਾ ਹੈ।