ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ਰਧਾਲੂਆਂ ਨੂੰ ਤੋਹਫਾ,50 ਰੁ. ਦਾ ਟਿਕਟ ਲੈਕੇ ਕਰ ਸਕਣਗੇ ਸ੍ਰੀ ਕਰਤਾਰਪੁਰ ਕਾਰੀਡੋਰ ਟਰਮੀਨਲ ਦੇ ਦਰਸ਼ਨ
BolPunjabDe Buero
ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਭਾਰਤ ਸਰਕਾਰ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ,ਭਾਰਤ ਸਰਕਾਰ ਨੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਬਣਾਏ ਗਏ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ (Shri Kartarpur Sahib Corridor) ‘ਤੇ ਸਿਰਫ 50 ਰੁਪਏ ਦੀ ਟਿਕਟ ਲੈ ਕੇ ਜਾਣ ਦੀ ਸਹੂਲਤ ਦਿੱਤੀ ਹੈ,ਭਾਰਤ ਸਰਕਾਰ (Government of India) ਦੇ ਇਸ ਫੈਸਲੇ ਨਾਲ ਸਿੱਖ ਸੰਗਤ ਵਿਚ ਉਤਸ਼ਾਹ ਹੈ।
ਲੈਂਡ ਪੋਰਟ ਅਥਾਰਟੀ ਦੇ ਡਾਇਰੈਕਟਰ ਟਿੱਕਾ ਰਾਮ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਟਰਮੀਨ (Sri Kartarpur Sahib Corridor Term) ਨੂੰ ਸਾਰੇ ਤੀਰਥ ਯਾਤਰੀਆਂ ਲਈ ਸਿਰਫ 50 ਰੁਪਏ ਦੇ ਮਾਮੂਲੀ ਟਿਕਟ ‘ਤੇ ਦਰਸ਼ਨ ਲਈ ਖੋਲ੍ਹ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਸ਼ਰਧਾਲੂ ਸਿਰਫ 50 ਰੁਪਏ ਦਾ ਟਿਕਟ ਫੀਸ ਦੇ ਕੇ ਇਸ ਟਰਮੀਨਲ (Terminal) ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹਨ,ਤੀਰਥ ਯਾਤਰੀ ਸਵੇਰੇ 11.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਟਰਮੀਨਲ (Terminal) ਤੋਂ ਸਿਰਫ 50 ਰੁਪਏ ਦੀ ਫੀਸ ਦੇ ਕੇ ਦਰਸ਼ਨ ਕਰ ਸਕਣਗੇ,ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਟਰਮੀਨਲ ਲਈ ਪਾਸਪੋਰਟ ਤੇ ਵੀਜ਼ੇ ਦੀ ਜ਼ਰੂਰਤ ਹੁੰਦੀ ਸੀ,ਜਿਸ ਨੂੰ ਕਿ ਹੁਣ ਖਤਮ ਕਰ ਦਿੱਤਾ ਗਿਆ ਹੈ।