ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੈਨ ਫਰਾਂਸਿਸਕੋ ਵਿਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ
BolPunjabDe Buero
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ (US President Joe Biden) ਨੇ ਸੈਨ ਫਰਾਂਸਿਸਕੋ ਵਿਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ,ਛੇ ਸਾਲਾਂ ਬਾਅਦ ਸ਼ੀ ਜਿਨਪਿੰਗ ਅਮਰੀਕਾ ਪਹੁੰਚੇ ਸਨ,ਸ਼ੀ ਜਿਨਪਿੰਗ ਨੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਨੇਤਾਵਾਂ ਦੀ ਬੈਠਕ ’ਚ ਵੀ ਹਿੱਸਾ ਲਿਆ,ਦੋਵੇਂ ਦੇਸ਼ ਅਪਣੇ ਸਬੰਧਾਂ ਨੂੰ ਸੁਧਾਰਨ ਅਤੇ ਗ਼ੈਰ-ਕਾਨੂੰਨੀ ਫੈਂਟਾਨਿਲ ਨਾਲ ਨਜਿੱਠਣ ਲਈ ਵੀ ਸਹਿਮਤ ਹੋਏ। ਇਸ ਦੇ ਨਾਲ ਹੀ ਇਹ ਫ਼ੌਜੀ ਸੰਚਾਰ ਨੂੰ ਮੁੜ ਸਥਾਪਤ ਕਰਨ ਲਈ ਸਹਿਮਤ ਹੋ ਗਿਆ।
ਦੋਵਾਂ ਨੇਤਾਵਾਂ ਵਿਚਾਲੇ ਰੂਸ-ਯੂਕਰੇਨ ਯੁੱਧ,ਤਾਇਵਾਨ,ਚੀਨੀ ਜਾਸੂਸੀ ਗ਼ੁਬਾਰਿਆਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਈ,ਹਾਲਾਂਕਿ ਅਮਰੀਕਾ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਸ਼ੀ ਜਿਨਪਿੰਗ ਚੀਨ ਨੂੰ ‘ਤਾਨਾਸ਼ਾਹ’ ਵਜੋਂ ਚਲਾਉਂਦੇ ਹਨ (ਜੋ ਬਾਈਡੇਨ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਕਹਿੰਦੇ ਹਨ),ਅਮਰੀਕਾ ਦਾ ਇਹ ਵਿਸ਼ਵਾਸ ਅੱਜ ਵੀ ਕਾਇਮ ਹੈ,ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਜੋ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਅਜੇ ਵੀ ਮਹਿਸੂਸ ਕਰਦੇ ਹਨ ਕਿ ਸ਼ੀ ਜਿਨਪਿੰਗ ਇਕ ਤਾਨਾਸ਼ਾਹ ਵਜੋਂ ਕੰਮ ਕਰਦੇ ਹਨ।
ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ (US President Joe Biden) ਇਕ ਪ੍ਰੈੱਸ ਕਾਨਫ਼ਰੰਸ (Press Conference) ਨੂੰ ਸੰਬੋਧਨ ਕਰ ਰਹੇ ਸਨ, ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਜੇ ਵੀ ਸ਼ੀ ਜਿਨਪਿੰਗ ਨੂੰ ਤਾਨਾਸ਼ਾਹ ਮੰਨਦੇ ਹਨ,ਇਸ ਦੇ ਜਵਾਬ ਵਿਚ, ਉਸ ਨੇ ਕਿਹਾ, ‘ਉਹ ਇਸ ਅਰਥ ਵਿਚ ਇਕ ਤਾਨਾਸ਼ਾਹ ਹੈ ਕਿ ਉਹ ਇਕ ਅਜਿਹਾ ਆਦਮੀ ਹੈ ਜੋ ਇਕ ਦੇਸ਼, ਇਕ ਕਮਿਊਨਿਸਟ ਦੇਸ਼ ਨੂੰ ਚਲਾ ਰਿਹਾ ਹੈ, ਜੋ ਸਾਡੇ ਨਾਲੋਂ ਬਿਲਕੁਲ ਵਖਰੀ ਸਰਕਾਰ ਦੇ ਆਧਾਰ ’ਤੇ ਹੈ।’