Politics

ਲਾਲਜੀਤ ਸਿੰਘ ਭੁੱਲਰ ਨੇ 203 ਏਕੜ ਪੰਚਾਇਤੀ ਜ਼ਮੀਨ ਛੁਡਵਾਈ

BolPunjabDe Buero

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Cabinet Minister Laljit Singh Bhullar) ਅੱਜ ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਦੀ ਸ਼ਾਮਲਾਤ ਜ਼ਮੀਨ ਦੇ ਕਬਜੇ ਨੂੰ ਛੁਡਾਉਣ ਲਈ ਕਮਿਊਨਿਟੀ ਹਾਲ (Community Hall) ਪਹੁੰਚੇ,ਜਿੱਥੇ ਉਨ੍ਹਾਂ ਚਾਰ ਪੰਚਾਇਤਾਂ ਦੀ 203 ਏਕੜ ਭੂਮੀ ਨੂੰ ਕਿਸਾਨਾਂ ਤੋਂ ਛੁਡਵਾਇਆ,ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦਸਿਆ ਕਿ ਚਾਰ ਪੰਚਾਇਤਾ ਦੀ ਕਰੀਬ 252 ਏਕੜ ਭੂਮੀ ਹੈ ਤੇ ਅੱਜ 203 ਏਕੜ ਦਾ ਕਬਜਾ ਅੱਜ ਲਿਆ ਗਿਆ ਜਦੋਂ ਕਿ 49 ਏਕੜ ਲੋਕਾਂ ਦੇ ਕੋਲ ਕਬਜੇ ਵਿਚ ਹੈ,ਜਿਨਾ ‘ਤੇ ਘਰ ਬਣੇ ਹੋਏ ਨੇ ਜੋ ਜਲਦ ਸਰਕਾਰ ਕੋਈ ਪਾਲਿਸੀ ਬਣਾ ਕੇ ਯੋਗ ਕਾਰਵਾਈ ਕਰੇਗੀ,ਦੱਸਣਯੋਗ ਹੈ ਕਿ 203 ਏਕੜ ਭੂਮੀ ਤੇ ਖ਼ੈਰ ਤੇ ਸਗਵਾਣ ਜੇਹੀ ਕੀਮਤੀ ਲੱਕੜ ਹੈ ਜੋ ਕਟਾਈ ਯੋਗ ਹੋ ਚੁੱਕੀ ਹੈ ਤੇ ਸਰਕਾਰ ਤੋਂ ਪ੍ਰਮਿਸ਼ਨ ਲੇ ਕੇ ਜਲਦ ਕਟਾਈ ਕਰਵਾਈ ਜਾਏਗੀ ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਾਫੀ ਰਾਹਤ ਮਿਲੇਗੀ।

Related Articles

Leave a Reply

Your email address will not be published. Required fields are marked *

Back to top button