ਤਮਿਲਨਾਡੂ ਦੇ ਤੱਟਵਰਤੀ ਅਤੇ ਅੰਦਰੂਨੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ
BolPunjabDe Buero
ਤਮਿਲਨਾਡੂ ਦੇ ਤੱਟਵਰਤੀ ਅਤੇ ਅੰਦਰੂਨੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿਤਾ,ਉੱਤਰ-ਪੂਰਬੀ ਮਾਨਸੂਨ ਕਾਰਨ ਸੂਬੇ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ,ਭਾਰਤੀ ਮੌਸਮ ਵਿਭਾਗ ਨੇ 14 ਨਵੰਬਰ ਨੂੰ ਤਮਿਲਨਾਡੂ,ਪੁਡੂਚੇਰੀ ਅਤੇ ਕਰਾਈਕਲ ਦੇ ਸਮੁੰਦਰ ਨਾਲ ਲਗਦੇ ਇਲਾਕਿਆਂ ’ਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ (Department of Meteorology) ਨੇ ਕਿਹਾ ਕਿ ਅਗਲੇ 24 ਘੰਟਿਆਂ ’ਚ ਦੱਖਣ-ਪਛਮੀ ਬੰਗਾਲ ਦੀ ਖਾੜੀ ਅਤੇ ਦਖਣੀ ਅੰਡੇਮਾਨ ਸਾਗਰ ’ਚ ਇਕ ਚੱਕਰਵਾਤੀ ਚੱਕਰ ਦੇ ਗਠਨ ਦੇ ਕਾਰਨ,ਦੱਖਣ-ਪੂਰਬੀ ਬੰਗਾਲ ਦੀ ਖਾੜੀ ’ਚ ਇਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ,ਇਸ ਦੇ ਪੱਛਮ-ਉੱਤਰ ਪੱਛਮ ਵਲ ਵਧਣ ਅਤੇ 16 ਨਵੰਬਰ ਦੇ ਆਸਪਾਸ ਪਛਮੀ ਕੇਂਦਰੀ ਬੰਗਾਲ ਦੀ ਖਾੜੀ ’ਤੇ ਦਬਾਅ ਦੇ ਰੂਪ ’ਚ ਕੇਂਦਰਿਤ ਹੋਣ ਦੀ ਸੰਭਾਵਨਾ ਹੈ।
ਪੁਡੂਚੇਰੀ (Puducherry) ’ਚ ਅੱਜ ਵੀ ਮੀਂਹ ਜਾਰੀ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਤ ਹੋਇਆ ਹੈ,ਬਰਸਾਤ ਕਾਰਨ ਸੜਕਾਂ ’ਤੇ ਕੁਝ ਹੀ ਗੱਡਆਂ ਦਿਸ ਰਹੀਆਂ ਹਨ,ਪੁਡੂਚੇਰੀ (Puducherry) ਦੇ ਗ੍ਰਹਿ ਮੰਤਰੀ ਏ. ਨਮਾਸਿਵਯਮ ਨੇ ਕਿਹਾ ਕਿ ਤੂਫਾਨੀ ਮੌਸਮ (Stormy Weather) ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਪੁਡੂਚੇਰੀ ਅਤੇ ਕਰਾਈਕਲ ਖੇਤਰਾਂ ’ਚ ਅੱਜ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।