World

ਪਾਕਿਸਤਾਨ ਨੇ ਕਰਾਚੀ ਜੇਲ੍ਹ ਤੋਂ ਰਿਹਾਅ ਕੀਤੇ 80 ਮਛੇਰੇ

BolPunjabDe Buero

ਪਾਕਿਸਤਾਨ ਸਰਕਾਰ ਨੇ 80 ਭਾਰਤੀ ਮਛੇਰੇ ਨੂੰ ਮਾਲਿਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ,ਜੇਲ੍ਹ ਦੇ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਭਾਰੀ ਸੁਰੱਖਿਆ ਵਿਚ ਅਲਲਾਮਾ ਇਕਬਾਲ ਐਕਸਪ੍ਰੈਸ ਟ੍ਰੇਨ (Allama Iqbal Express Train) ਵਿਚ ਬਿਠਾਇਆ ਗਿਆ,ਸ਼ੁੱਕਰਵਾਰ ਨੂੰ ਉਹ ਲਾਹੌਰ ਪਹੁੰਚਣਗੇ ਜਿਸ ਦੇ ਬਾਅਦ ਉਨ੍ਹਾਂ ਨੂੰ ਵਾਹਗਾ ਬਾਰਡਰ ‘ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।

ਭਾਰਤੀ ਮਛੇਰਿਆਂ ਲਈ ਲਾਹੌਰ ਦੀ ਯਾਤਰਾ ਦੀ ਵਿਵਸਥਾ ਕਰਨ ਵਾਲੇ ਇਧੀ ਵੈਲਫੇਅਰ ਟਰੱਸਟ (Idhi Welfare Trust) ਦੇ ਫੈਸਲ ਇਧੀ ਨੇ ਕਿਹਾ ਕਿ ਭਾਰਤੀ ਮਛੇਰੇ ਘਰ ਪਰਤਣ ‘ਤੇ ਬਹੁਤ ਖੁਸ਼ ਹਨ,ਉਹ ਖੁਸ਼ ਹਨ ਕਿ ਉਹ ਜਲਦ ਹੀ ਆਪਣੇ ਪਰਿਵਾਰ ਵਿਚ ਸ਼ਾਮਲ ਹੋਣਗੇ। ਪਾਕਿਸਤਾਨ ਤੇ ਭਾਰਤੀ ਰੈਗੂਲਰ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਲਈ ਇਕ-ਦੂਜੇ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਹਨ।

Related Articles

Leave a Reply

Your email address will not be published. Required fields are marked *

Back to top button