ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚ ਹੋਈ ਇੰਟਰਵਿਊ ਦਾ ਮਾਮਲਾ
BolPunjabDe Buero:-
ਜੇਲ੍ਹ ‘ਚੋਂ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੀ ਇੰਟਰਵਿਊ (Interview) ਦੇ ਇਕ ਵਾਰ ਫਿਰ ਚਰਚੇ ਹੋ ਰਹੇ ਹਨ,ਇਸ ਮਾਮਲੇ ਵਿਚ ਹੁਣ ਹਾਈਕੋਰਟ (High Court) ਨੇ ਪੰਜਾਬ ਸਰਕਾਰ (Punjab Govt) ਨੂੰ ਨੋਟਿਸ ਜਾਰੀ ਕਰ ਕੇ 15 ਦਿਨਾਂ ਵਿਚ ਸਟੇਟਸ ਰਿਪੋਰਟ (Status Report) ਮੰਗੀ ਹੈ ਤੇ ਜਵਾਬ ਦੇਣ ਲਈ 1 ਮਹੀਨਾ ਦਿੱਤਾ ਹੈ,ਹਾਈਕੋਰਟ (High Court) ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ 7 ਮਹੀਨੇ ਪਹਿਲਾਂ ਬਣੀ ਜਾਂਚ ਕਮੇਟੀ ਨੇ ਇਸ ਮਾਮਲੇ ‘ਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਇਹ ਜਵਾਬ ਦਿੱਤਾ ਜਾਵੇ,ਹਾਈਕੋਰਟ ਨੇ ਏ.ਡੀ.ਜੀ.ਪੀ (ADGP) ਨੂੰ ਹਲਫਨਾਮਾ ਦੇ ਕੇ 15 ਦਿਨਾਂ ‘ਚ ਸਟੇਟਸ ਰਿਪੋਰਟ (Status Report) ਦੇਣ ਲਈ ਕਿਹਾ ਹੈ,ਪੰਜਾਬ ਸਰਕਾਰ (Punjab Govt) ਦੀ ਮੰਗ ‘ਤੇ ਜਾਂਚ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਕਿਹਾ ਗਿਆ ਹੈ,ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ,ਇਸ ਮਾਮਲੇ ਵਿਚ ਐਡਵੋਕੇਟ ਤਨੂ ਬੇਦੀ ਨੂੰ ਅਦਾਲਤੀ ਮਿੱਤਰ ਨਿਯੁਕਤ ਕੀਤਾ ਗਿਆ ਹੈ,ਜੋ ਇਸ ਮਾਮਲੇ ਵਿਚ ਤੱਥ ਪੇਸ਼ ਕਰਕੇ ਅਦਾਲਤ ਦੀ ਮਦਦ ਕਰਨਗੇ।