ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ
BolPunjabDe Buero
ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ,ਬੁੱਧਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ ਹਨ,ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ (Burning Stubble) ਦੀਆਂ ਕੁੱਲ 22,981 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ,ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ,ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ (Burning Stubble) ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ,ਸੰਗਰੂਰ ਵਿੱਚ ਹੁਣ ਤੱਕ 4070 ਮਾਮਲੇ ਸਾਹਮਣੇ ਆਏ ਹਨ,ਬੁੱਧਵਾਰ ਨੂੰ ਵੀ ਸੰਗਰੂਰ ਵਿੱਚ ਸਭ ਤੋਂ ਵੱਧ 466 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਮੁਤਾਬਕ 18 ਕਿਸਾਨਾਂ ’ਤੇ ਹੀ ਐੱਫਆਈਆਰ ਦਰਜ (FIR Filed) ਕੀਤੀ ਗਈ ਹੈ,ਇਸ ਤੋਂ ਇਲਾਵਾ 1900 ਕਿਸਾਨਾਂ ’ਤੇ 52 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਹਾਲੇ ਤਕ ਵਸੂਲੀ ਅੱਠ ਲੱਖ ਰੁਪਏ ਦੀ ਹੀ ਹੋਈ ਹੈ,ਦੱਸ ਦੇਈਏ ਕਿ ਪਰਾਲੀ ਸਾੜਨ (Burning Stubble) ਨਾਲ ਹੋ ਰਹੇ ਹਵਾ ਪ੍ਰਦੂਸ਼ਣ ਕਾਰਨ ਬੁੱਧਵਾਰ ਨੂੰ ਬਠਿੰਡਾ ਦੇ ਨਾਲ ਮੰਡੀ ਗੋਬਿੰਦਗੜ੍ਹ ਦਾ AQI ਬੇਹੱਦ ਸ਼੍ਰੇਣੀ ਵਿੱਚ ਰਿਹਾ,ਬੁੱਧਵਾਰ ਨੂੰ ਬਠਿੰਡਾ ਦਾ AQI 348, ਮੰਡੀ ਗੋਬਿੰਦਗੜ੍ਹ ਦਾ 338. ਜਲੰਧਰ ਦਾ 266, ਖੰਨਾ ਦਾ 253, ਲੁਧਿਆਣਾ ਦਾ 292 ਤੇ ਪਟਿਆਲਾ ਦਾ 267 ਦਰਜ ਕੀਤਾ ਗਿਆ,ਲਗਾਤਾਰ ਵੱਧ ਰਹੇ AQI ਨਾਲ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬੀਮਾਰ ਮਰੀਜ਼ਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਰਹੀਆਂ ਹਨ।