Politics
‘ਆਪ’ ਨੇ ਚੰਡੀਗੜ੍ਹ ‘ਚ ਨਿਯੁਕਤ ਕੀਤੇ 12 ਕੋਆਰਡੀਨੇਟਰ
BolPunjabDe Buero
ਚੰਡੀਗੜ੍ਹ ‘ਚ 2024 ਦੀਆਂ ਲੋਕ ਸਭਾ ਚੋਣਾਂ (Lok Sabha Elections) ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਨੇ ਹਲਚਲ ਤੇਜ਼ ਕਰ ਦਿੱਤੀ ਹੈ,ਪਾਰਟੀ ਵੱਲੋਂ 12 ਨਵੇਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ,ਇਸ ਨਿਯੁਕਤੀ ਦੇ ਹੁਕਮ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ, ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਅਤੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ: ਸੰਨੀ ਆਹਲੂਵਾਲੀਆ ਵੱਲੋਂ ਦਿੱਤੇ ਗਏ ਹਨ।
ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ, ਗੋਵਿੰਦਰ ਮਿੱਤਲ, ਅਮਿਤ ਜੈਨ, ਸੁਭਾਸ਼ ਸ਼ਰਮਾ, ਕਰਮਜੀਤ ਚੌਹਾਨ, ਨਵਦੀਪ ਟੋਨੀ, ਅਸ਼ੋਕ ਸ਼ਿਰਸਵਾਲ, ਗੌਰਵ ਅਰੋੜਾ, ਧਰਮਿੰਦਰ ਲਾਂਬਾ, ਰਮਨ ਚੰਦੀ, ਐਡਵੋਕੇਟ ਰਵਿੰਦਰ ਸਿੰਘ ਅਤੇ ਹਰਪ੍ਰੀਤ ਕਲੌਹ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੀ ਹੈ।