ਭਾਰਤੀ,ਅਮਰੀਕਾ ਵਿਚ ਗੋਲਡਨ ਵੀਜ਼ਾ (EB-5) ਪ੍ਰਾਪਤ ਕਰਨ ਵਿਚ ਮੋਹਰੀ
BolPunjabDe Buero
ਭਾਰਤੀ,ਅਮਰੀਕਾ ਵਿਚ ਗੋਲਡਨ ਵੀਜ਼ਾ (EB-5) ਪ੍ਰਾਪਤ ਕਰਨ ਵਿਚ ਮੋਹਰੀ ਬਣ ਗਏ ਹਨ,2021 ਵਿਚ, ਸਿਰਫ 876 ਭਾਰਤੀਆਂ ਨੂੰ ਮਿੰਨੀ ਗੋਲਡਨ ਵੀਜ਼ਾ ਮਿਲਿਆ, ਜਦੋਂ ਕਿ 2022 ਵਿਚ, 1381 ਨੂੰ ਮਿੰਨੀ ਗੋਲਡਨ ਵੀਜ਼ਾ ਮਿਲਿਆ,ਸੰਭਾਵਨਾ ਹੈ ਕਿ 2023 ਵਿਚ 40 ਤੋਂ 1600 ਭਾਰਤੀਆਂ ਨੂੰ ਗੋਲਡਨ ਵੀਜ਼ਾ ਮਿਲ ਜਾਵੇਗਾ,ਇਹ ਵੀਜ਼ਾ ਹਾਸਲ ਕਰਨ ਲਈ ਅਮਰੀਕਾ ‘ਚ ਘੱਟੋ-ਘੱਟ 6.5 ਕਰੋੜ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।
ਯੂਐਸ ਇਮੀਗ੍ਰੇਸ਼ਨ ਫੰਡ (US Immigration Fund) ਦੇ ਨਿਕੋਲਸ ਹੇਨਸ (Nicholas Haynes) ਦਾ ਕਹਿਣਾ ਹੈ ਕਿ ਗ੍ਰੀਨ ਕਾਰਡ (Green Card) ਮਿਲਣ ਵਿਚ ਦੇਰੀ ਹੋਣ ਕਾਰਨ ਇਹ ‘ਬਹੁਤ ਅਮੀਰ’ ਭਾਰਤੀਆਂ ਵਿਚ ਖਾਸ ਤੌਰ ‘ਤੇ ਪ੍ਰਸਿੱਧ ਹੈ,ਗੋਲਡਨ ਵੀਜ਼ਾ (Golden Visa) ਲਈ ਸਪਾਂਸਰ ਜਾਂ ਪੇਸ਼ੇਵਰ ਡਿਗਰੀ ਦੀ ਵੀ ਲੋੜ ਨਹੀਂ ਹੈ,ਇਸ ਤੋਂ ਬਾਅਦ ਅਮਰੀਕੀ ਨਾਗਰਿਕਤਾ (American Citizenship) ਹਾਸਲ ਕਰਨਾ ਆਸਾਨ ਹੋ ਜਾਂਦਾ ਹੈ।
ਨਾਲ ਹੀ, ਅਪਲਾਈ ਕਰਨ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਨੂੰ ਅਮਰੀਕਾ ਵਿਚ ਸੈਟਲ ਹੋਣ ਦੀ ਇਜਾਜ਼ਤ ਮਿਲਦੀ ਹੈ,ਪਹਿਲੇ ਦੋ ਸਾਲਾਂ ਲਈ ਸਥਾਈ ਨਿਵਾਸ ਦਾ ਅਧਿਕਾਰ ਮਿਲਦਾ ਹੈ,ਫਿਰ ਪੰਜ ਸਾਲ ਬਾਅਦ ਨਾਗਰਿਕਤਾ ਮਿਲਦੀ ਹੈ,ਗੋਲਡਨ ਵੀਜ਼ਾ ਹਾਸਿਲ ਕਰਨ ਵਾਲੇ ਤੋਂ ਘੱਟੋ-ਘੱਟ 6.5 ਕਰੋੜ ਰੁਪਏ ਦਾ ਨਿਵੇਸ਼ ਲੈ ਕੇ ਅਮਰੀਕੀ ਸਰਕਾਰ ਦੁਆਰਾ ਰੀਅਲ ਅਸਟੇਟ (Real Estate) ਵਿਚ ਨਿਵੇਸ਼ ਕੀਤੇ ਜਾਣ ਤੋਂ ਬਾਅਦ 20 ਬਿਨੈਕਾਰਾਂ ਦਾ ਇੱਕ ਪੂਲ ਬਣਾਇਆ ਜਾਂਦਾ ਹੈ।