ਪੰਜਾਬ ਵਿਚ 15 ਨਵੰਬਰ ਤੱਕ ਨਗਰ ਨਿਗਮ ਚੋਣਾਂ ਨਹੀਂ ਹੋਣਗੀਆਂ
BolPunjabDe Buero
ਪੰਜਾਬ ਵਿਚ 15 ਨਵੰਬਰ ਤੱਕ ਨਗਰ ਨਿਗਮ ਚੋਣਾਂ (Municipal Elections) ਨਹੀਂ ਹੋਣਗੀਆਂ,ਵਾਰਡਬੰਦੀ (Warding) ਪੂਰੀ ਨਾ ਹੋਣ ਕਾਰਨ ਲੋਕਲ ਬਾਡੀਜ਼ ਨੇ ਚੋਣਾਂ ਦਾ ਸਮਾਂ ਵਧਾ ਦਿੱਤਾ ਹੈ,ਨਾਲ ਹੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ,ਤਾਂ ਉਹ 17 ਨਵੰਬਰ ਤੱਕ ਇਸ ਨੂੰ ਜਮ੍ਹਾ ਕਰਵਾ ਸਕਦਾ ਹੈ,17 ਨਵੰਬਰ ਨੂੰ ਜੇਕਰ ਕੋਈ ਇਤਰਾਜ਼ ਵਾਪਸ ਲੈਣਾਚਾਹੇ ਤਾਂ ਵਾਪਸ ਲੈ ਸਕਦਾ ਹੈ,21 ਨਵੰਬਰ ਨੂੰ ਕੰਮ ਪੂਰਾ ਹੋ ਜਾਵੇਗਾ।
ਪੰਜਾਬ ਸਰਕਾਰ (Punjab Govt) ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ,ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਨਗਰ ਨਿਗਮ ਚੋਣਾਂ (Municipal Elections) ਅਗਲੇ ਸਾਲ ਜਨਵਰੀ ਦੇ ਪਹਿਲੇ ਹਫਤੇ ਜਾਂ ਫਿਰ ਦਸੰਬਰ ਦੇ ਆਖਰੀ ਹਫਤੇ ਤੱਕ ਕਰਵਾਏ ਜਾ ਸਕੇਦ ਹਨ,ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਰਕਾਰ ਵਾਰਡਬੰਦੀ ਕਰਵਾਉਂਦੀ ਹੈ ਜਿਸ ਵਿਚ ਕਿਸੇ ਮਕਾਨ ਜਾਂ ਗਲੀ ਨੂੰ ਨਵੇਂ ਵਾਰਡ ਵਿਚ ਸ਼ਿਫਟ ਕਰਨਾ ਹੈ ਜਾਂ ਨਹੀਂ,ਇਹ ਤੈਅ ਕੀਤਾ ਜਾਂਦਾ ਹੈ ਤੇ ਵਾਰਡ ਨੂੰ ਅਪਗ੍ਰੇਡ (Upgrade) ਕੀਤਾ ਜਾਂਦਾ ਹੈ,ਸਥਾਨਕ ਸਰਕਾਰ ਇਹ ਕਰਵਾਉਣ ਵਿਚ ਇਸ ਵਾਰ ਅਸਫਲ ਰਿਹਾ ਇਸ ਲਈ 15 ਨਵੰਬਰ ਤੱਕ ਇਹ ਚੋਣਾਂ ਨਹੀਂ ਹੋ ਸਕਣਗੀਆਂ।