ਬਿੱਗ ਬੌਸ ਦੇ ਜੇਤੂ ਅਤੇ ਫੇਸ ਯੂਟਿਊਬਰ ਐਲਵਿਸ਼ ਯਾਦਵ ਖਿਲਾਫ FIR ਦਰਜ,ਨਸ਼ੇ ਲਈ ਕੋਬਰਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਦੇ ਦੋਸ਼
BolPunjabDe Buero
ਨੋਇਡਾ (Noida) ‘ਚ ਪੁਲਿਸ (Police) ਨੇ ਇਕ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ, ਜਿਸ ‘ਚ ਨਾ ਸਿਰਫ ਵਿਦੇਸ਼ੀ ਕੁੜੀਆਂ ਸਨ, ਸਗੋਂ ਨਸ਼ੇ ਲਈ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਜਾ ਰਹੀ ਸੀ,ਇਸ ਮਾਮਲੇ ਵਿੱਚ ਨੋਇਡਾ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ (FIR) ਵਿੱਚ ਬਿੱਗ ਬੌਸ ਦੇ ਜੇਤੂ ਅਤੇ ਫੇਸ ਯੂਟਿਊਬਰ ਐਲਵਿਸ਼ ਯਾਦਵ ਦਾ ਨਾਮ ਵੀ ਸਾਹਮਣੇ ਆਇਆ ਹੈ,ਇਲਜ਼ਾਮ ਹੈ ਕਿ ਐਲਵਿਸ਼ ਯਾਦਵ ਨੇ ਵਿਦੇਸ਼ੀ ਕੁੜੀਆਂ ਨਾਲ ਰੇਵ ਪਾਰਟੀ ਕੀਤੀ ਸੀ ਅਤੇ ਇਸ ਪਾਰਟੀ ਵਿੱਚ ਨਸ਼ੇ ਲਈ ਕੋਬਰਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਗਈ ਸੀ,ਪੁਲਿਸ ਨੇ ਇਸ ਮਾਮਲੇ ਵਿੱਚ ਫਿਲਹਾਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਨੋਇਡਾ ਪੁਲਿਸ (Noida Police) ਮੁਤਾਬਕ ਰੇਵ ਪਾਰਟੀਆਂ (Rave Parties) ‘ਚ ਨਸ਼ਾ ਕਰਨ ਲਈ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ,ਪੁਲਿਸ ਨੇ ਆਪਣੀ ਐਫਆਈਆਰ (FIR) ਵਿੱਚ 6 ਲੋਕਾਂ ਦੇ ਨਾਮ ਦਰਜ ਕੀਤੇ ਹਨ,ਜਿਨ੍ਹਾਂ ਵਿੱਚ ਐਲਵਿਸ਼ ਦਾ ਨਾਮ ਵੀ ਐਫਆਈਆਰ (FIR) ਵਿੱਚ ਸ਼ਾਮਲ ਹੈ,ਦੋਸ਼ ਹੈ ਕਿ ਇਹ ਲੋਕ ਪਾਰਟੀਆਂ ‘ਚ ਜ਼ਹਿਰ ਸਪਲਾਈ ਕਰਨ ਲਈ ਮੋਟੀ ਰਕਮ ਵਸੂਲਦੇ ਸਨ,ਫਿਲਹਾਲ ਜੰਗਲਾਤ ਵਿਭਾਗ (Forest Department) ਨੇ ਛੇ ਸਮੱਗਲਰਾਂ ਨੂੰ ਕਾਬੂ ਕੀਤਾ ਹੈ,ਐਲਵਿਸ਼ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ,ਪੁਲਿਸ ਮੁਤਾਬਕ ਇਸ ਮਾਮਲੇ ‘ਚ ਐਲਵਿਸ਼ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ।