ਆਂਧਰਾ ਪ੍ਰਦੇਸ਼ ‘ਚ ਭਿਆ.ਨਕ ਟ੍ਰੇਨ ਹਾਦਸਾ
BolPunjabDe Buero
ਆਂਧਰਾ ਪ੍ਰਦੇਸ਼ (Andhra Pradesh) ਦੇ ਵਿਜਿਆਨਗਰਮ (Vijayanagaram) ਜ਼ਿਲ੍ਹੇ ‘ਚ ਐਤਵਾਰ ਸ਼ਾਮ ਕਰੀਬ 7 ਵਜੇ ਦੋ ਯਾਤਰੀ ਟਰੇਨਾਂ ਵਿਚਾਲੇ ਹੋਈ ਟੱਕਰ ਹੋ ਗਈ,ਇਸ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ,ਵਿਸ਼ਾਖਾਪਟਨਮ-ਰਯਾਗੜਾ ਪੈਸੇਂਜਰ ਸਪੈਸ਼ਲ ਟਰੇਨ ਨੇ ਵਿਸ਼ਾਖਾਪਟਨਮ-ਪਲਾਸਾ ਪੈਸੇਂਜਰ ਐਕਸਪ੍ਰੈੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ,ਇਹ ਟੱਕਰ ਕਾਂਤਾਕਾਪੱਲੇ ਅਤੇ ਅਲਮਾਂਡਾ ਰੇਲਵੇ ਸਟੇਸ਼ਨਾਂ ਵਿਚਕਾਰ ਹੋਈ,ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਿੱਛੇ ਤੋਂ ਟਕਰਾਉਣ ਵਾਲੀ ਟਰੇਨ ਦਾ ਡਰਾਈਵਰ ਸਿਗਨਲ ਤੋਂ ਖੁੰਝ ਗਿਆ ਸੀ,ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਕਿਹਾ ਕਿ ‘ਡਰਾਈਵਰ ਨੇ ਲਾਲ ਸਿਗਨਲ ਪਾਰ ਕੀਤਾ… ਇਹ ਪਿੱਛੇ ਤੋਂ ਟੱਕਰ ਸੀ।
ਸਾਹਮਣੇ ਲੋਕਲ ਟਰੇਨ ਬਹੁਤ ਹੌਲੀ ਸੀ, ਲਗਭਗ ਰੇਂਗ ਰਹੀ ਸੀ।ਇਸ ਹਾਦਸੇ ਤੋਂ ਬਾਅਦ ਈਸਟ ਕੋਸਟ ਰੇਲਵੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਡੀਆਰਐਮ/ਵਾਲਟੇਅਰ (ਡਿਵੀਜ਼ਨਲ ਰੇਲਵੇ ਮੈਨੇਜਰ, ਵਾਲਟੇਅਰ ਡਿਵੀਜ਼ਨ) ਅਤੇ ਉਨ੍ਹਾਂ ਦੀ ਟੀਮ ਨਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ,ਸਥਾਨਕ ਪ੍ਰਸ਼ਾਸਨ ਵੀ ਬਚਾਅ ਕਾਰਜ ਵਿੱਚ ਮਦਦ ਕਰ ਰਿਹਾ ਹੈ,ਦੁਰਘਟਨਾ ਰਾਹਤ ਰੇਲ ਗੱਡੀਆਂ ਅਤੇ ਹੋਰ ਬਚਾਅ ਉਪਕਰਣ ਕੰਮ ਵਿਚ ਹਨ,ਰੇਲਵੇ ਨੇ ਹੈਲਪਲਾਈਨ ਨੰਬਰ (Helpline No) ਜਾਰੀ ਕੀਤੇ ਹਨ,ਇਸ ਹਾਦਸੇ ਕਾਰਨ ਚੇਨਈ-ਹਾਵੜਾ ਰੇਲ ਮਾਰਗ ‘ਤੇ ਰੇਲ ਸੇਵਾਵਾਂ ਠੱਪ ਹੋ ਗਈਆਂ,ਇਸ ਰੂਟ ‘ਤੇ ਕਈ ਟਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਮੋੜ ਦਿੱਤਾ ਗਿਆ।