Cricket World Cup-Australia Vs NewZealand: ਆਸਟਰੇਲੀਆ ਦੀ ਲਗਾਤਾਰ ਚੌਥੀ ਜਿੱਤ
BolPunjabDe Buero
Cricket World Cup-Australia Vs NewZealand: ਟ੍ਰੈਵਿਸ ਹੈੱਡ (67 ਗੇਂਦਾਂ ਵਿਚ 109 ਦੌੜਾਂ) ਦੇ ਹਮਲਾਵਰ ਸੈਂਕੜੇ ਬਦੌਲਤ ਆਖਰੀ ਓਵਰ ’ਚ ਸ਼ਾਨਦਾਰ ਕੰਟਰੋਲ ਨਾਲ ਆਸਟ੍ਰੇਲੀਆ ਨੇ ਆਈ.ਸੀ.ਸੀ. ਵਿਸ਼ਵ ਕੱਪ (ICC World Cup) ਮੈਚ ’ਚ ਸਨਿਚਰਵਾਰ ਨੂੰ ਇਥੇ ਨਿਊਜ਼ੀਲੈਂਡ (NewZealand) ਨੂੰ ਰੋਮਾਂਚ ਮੁਕਾਬਲ ’ਚ ਪੰਜ ਦੌੜਾਂ ਨਾਲ ਹਰਾ ਦਿਤਾ,ਆਸਟ੍ਰੇਲੀਆ ਦੀ ਟੀਮ 49.2 ਓਵਰਾਂ ’ਚ 388 ਦੌੜਾਂ ’ਤੇ ਆਊਟ ਹੋ ਗਈ,ਜਵਾਬ ’ਚ ਨਿਊਜ਼ੀਲੈਂਡ ਨੇ ਨੌਂ ਵਿਕਟਾਂ ’ਤੇ 383 ਦੌੜਾਂ ਬਣਾਈਆਂ।
ਨਿਊਜ਼ੀਲੈਂਡ (NewZealand) ਲਈ ਰਚਿਨ ਰਵਿੰਦਰਾ ਨੇ 89 ਗੇਂਦਾਂ ’ਚ 116 ਦੌੜਾਂ ਬਣਾਈਆਂ ਜਦਕਿ ਆਖਰੀ ਓਵਰਾਂ ’ਚ ਜੇਮਸ ਨੀਸ਼ਮ ਨੇ 39 ਗੇਂਦਾਂ ’ਚ 58 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ,ਨੀਸ਼ਮ ਆਖਰੀ ਓਵਰ ਦੀ ਪੰਜਵੀਂ ਗੇਂਦ ’ਤੇ ਰਨ ਆਊਟ ਹੋ ਗਿਆ,ਜਿਸ ਕਾਰਨ ਮੈਚ ਨਿਊਜ਼ੀਲੈਂਡ ਦੇ ਹੱਥੋਂ ਨਿਕਲ ਗਿਆ।
ਉਂਗਲੀ ’ਚ ਫਰੈਕਚਰ ਕਾਰਨ ਲੰਮੇ ਸਮੇਂ ਤਕ ਖੇਡ ਤੋਂ ਦੂਰ ਰਹੇ ਹੇਡ ਨੇ 67 ਗੇਂਦਾਂ ਦੀ ਅਪਣੀ ਪਾਰੀ ’ਚ 10 ਚੌਕੇ ਅਤੇ 7 ਛੱਕੇ ਲਗਾਏ,ਜਦਕਿ ਸ਼ਾਨਦਾਰ ਫਾਰਮ ’ਚ ਚੱਲ ਰਹੇ ਵਾਰਨਰ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ,65 ਗੇਂਦਾਂ ਵਾਰਨਰ ਨੇ ਇਸ ਦੌਰਾਨ ਪੰਜ ਚੌਕੇ ਤੇ ਛੇ ਛੱਕੇ ਲਾਏ,ਦੋਵਾਂ ਨੇ ਪਹਿਲੀ ਵਿਕਟ ਲਈ 117 ਗੇਂਦਾਂ ’ਚ 175 ਦੌੜਾਂ ਦੀ ਸਾਂਝੇਦਾਰੀ ਕੀਤੀ।