ਗਾਜ਼ਾ ‘ਤੇ ਇਜ਼ਰਾਇਲੀ Air Strike ‘ਚ 24 ਘੰਟਿਆਂ ਦੇ ਅੰਦਰ ਗਈ 700 ਤੋਂ ਵੱਧ ਲੋਕਾਂ ਦੀ ਜਾਨ
BolPunjabDe Buero
ਇਜ਼ਰਾਈਲ ਅਤੇ ਹਮਾਸ (Hamas) ਵਿਚਾਲੇ ਮੰਗਲਵਾਰ (24 ਅਕਤੂਬਰ) ਨੂੰ 18ਵੇਂ ਦਿਨ ਵੀ ਜੰਗ ਜਾਰੀ ਰਹੀ,ਇਸ ਦੌਰਾਨ ਗਾਜ਼ਾ ਵਿੱਚ ਇਜ਼ਰਾਈਲ ਦੇ ਘਾਤਕ ਹਵਾਈ ਹਮਲੇ ਵਿੱਚ ਪਿਛਲੇ 24 ਘੰਟਿਆਂ ਵਿੱਚ 704 ਲੋਕਾਂ ਦੀ ਜਾਨ ਚਲੀ ਗਈ,ਨਿਊਜ਼ ਏਜੰਸੀ ਏਪੀ ਮੁਤਾਬਕ ਇਹ ਦਾਅਵਾ ਕੱਟੜਪੰਥੀ ਸੰਗਠਨ ਹਮਾਸ ਦੇ ਸਿਹਤ ਮੰਤਰਾਲੇ ਨੇ ਕੀਤਾ ਹੈ,ਇਜ਼ਰਾਈਲ (Israel) ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਹਵਾਈ ਹਮਲੇ ਸ਼ੁਰੂ ਕੀਤੇ ਸਨ,ਇਸ ਦੌਰਾਨ ਹਮਾਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਗਾਜ਼ਾ (Gaza) ‘ਚ ਨਾਗਰਿਕਾਂ ‘ਤੇ ਹਮਲੇ ਦੇ ਜਵਾਬ ‘ਚ ਤੇਲ ਅਵੀਵ ਵੱਲ ਰਾਕੇਟ ਦਾਗੇ,ਤੇਲ ਅਵੀਵ (Tel Aviv) ਵਿੱਚ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ,ਬੀਬੀਸੀ ਦੀ ਰਿਪੋਰਟ ਮੁਤਾਬਕ ਰਾਕੇਟ ਹਮਲੇ ਵਿੱਚ ਪੰਜ ਇਜ਼ਰਾਈਲੀ ਨਾਗਰਿਕ ਜ਼ਖ਼ਮੀ ਹੋਏ ਹਨ,ਰਿਪੋਰਟ ਮੁਤਾਬਕ ਹਮਾਸ ਨੇ ਕਿਹਾ ਕਿ ਇਸ ਹਮਲੇ ਵਿੱਚ ਹੁਣ ਤੱਕ 2360 ਬੱਚਿਆਂ ਸਮੇਤ 5791 ਲੋਕਾਂ ਦੀ ਜਾਨ ਜਾ ਚੁੱਕੀ ਹੈ,ਇਸ ਵਿੱਚ 16 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ,1550 ਲੋਕ ਲਾਪਤਾ ਹਨ,ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਹਵਾਈ ਹਮਲੇ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਹੋਏ ਹਨ,ਇਸ ਦੇ ਨਾਲ ਹੀ ਇਜ਼ਰਾਈਲ ਵਿੱਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।