World

ਚੀਨੀ ਰਾਸ਼ਟਰਪਤੀ ਜਿੰਨਪਿੰਗ ਦਾ ਵਿਰੋਧ ਕਰਨ ਮਗਰੋਂ ਲਾਪਤਾ ਹੋਣ ਵਾਲੇ ਦੂਜੇ ਮੰਤਰੀ ਬਣੇ ਲੀ ਸ਼ਾਂਗਫੂ

BolPunjabDe Buero

ਸਾਬਕਾ ਵਿਦੇਸ਼ ਮੰਤਰੀ ਛਿਨ ਕਾਂਗ ਤੋਂ ਬਾਅਦ ਸ਼ਾਂਗਫੂ ਇਸ ਸਾਲ ਲਾਪਤਾ ਹੋਣ ਵਾਲੇ ਦੂਜੇ ਸੀਨੀਅਰ ਚੀਨੀ ਅਧਿਕਾਰੀ ਹਨ,ਕਾਂਗ ਨੂੰ ਜੁਲਾਈ ’ਚ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ,ਮਾਰਚ ’ਚ ਮੰਤਰੀ ਮੰਡਲ ਦੇ ਫੇਰਬਦਲ ਦੌਰਾਨ ਰਖਿਆ ਮੰਤਰੀ ਬਣੇ ਸ਼ਾਂਗਫੂ 29 ਅਗੱਸਤ ਨੂੰ ਭਾਸ਼ਣ ਦੇਣ ਤੋਂ ਬਾਅਦ ਨਜ਼ਰ ਨਹੀਂ ਆਏ,ਸਾਬਕਾ ਵਿਦੇਸ਼ ਮੰਤਰੀ ਛਿਨ ਕਾਂਗ ਅਤੇ ਸ਼ਾਂਗਫੂ ਦਾ ਗਾਇਬ ਹੋਣ ਨਾਲ ਚੀਨ ਦੀਆਂ ਵਿਦੇਸ਼ ਜਾਂ ਰਖਿਆ ਨੀਤੀਆਂ ’ਚ ਕਿਸੇ ਬਦਲਾਅ ਦਾ ਸੰਕੇਤ ਨਹੀਂ ਮਿਲਦਾ।

ਹਾਲਾਂਕਿ, ਦੋਹਾਂ ਨੇਤਾਵਾਂ ਨੇ ਰਾਸ਼ਟਰਪਤੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ (Communist Party) ਦੇ ਨੇਤਾ ਸ਼ੀ ਜਿਨਪਿੰਗ ਦੇ ਸੱਤਾ ’ਚ ਬਣੇ ਰਹਿਣ ’ਤੇ ਸਵਾਲ ਖੜੇ ਕੀਤੇ ਹਨ,ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. (CCTV) ਨੇ ਅਪਣੀ ਖ਼ਬਰ ’ਚ ਕਿਹਾ ਕਿ ਲੀ ਅਤੇ ਕਾਂਗ ਨੂੰ ਚੀਨੀ ਮੰਤਰੀ ਮੰਡਲ ਤੋਂ ਹਟਾ ਦਿਤਾ ਗਿਆ ਹੈ,ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਸਿਆਸਤਦਾਨਾਂ ਦਾ ਸਿਆਸੀ ਕਰੀਅਰ ਖਤਮ ਹੋ ਗਿਆ ਹੈ,ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਹਾਂ ਨੇਤਾਵਾਂ ਵਿਰੁਧ ਕੋਈ ਕਾਨੂੰਨੀ ਕਾਰਵਾਈ ਜਾਂ ਪਾਬੰਦੀਆਂ ਲਗਾਈਆਂ ਜਾਣਗੀਆਂ ਜਾਂ ਨਹੀਂ।

Related Articles

Leave a Reply

Your email address will not be published. Required fields are marked *

Back to top button