National
ਸਿਆਚਿਨ ਵਿਚ ਡਿਊਟੀ ਦੌਰਾਨ ਇਕ ਅਗਨੀਵੀਰ ਦੀ ਮੌਤ,ਫੌਜ ਦੇ ਲੇਹ ਸਥਿਤ ‘ਫਾਇਰ ਐਂਡ ਫਿਊਰੀ ਕੋਰ’ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ
BolPunjabDe Buero
ਸਿਆਚਿਨ (Siachen) ਵਿਚ ਡਿਊਟੀ ਦੌਰਾਨ ਇਕ ਅਗਨੀਵੀਰ ਦੀ ਮੌਤ ਹੋ ਗਈ,ਫੌਜ ਦੇ ਲੇਹ ਸਥਿਤ ‘ਫਾਇਰ ਐਂਡ ਫਿਊਰੀ ਕੋਰ’ (‘Fire And Fury Core’) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ,ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅਤੇ ਫੋਰਸ ਦੇ ਸਾਰੇ ਰੈਂਕਾਂ ਨੇ ਮਹਾਰਾਸ਼ਟਰ ਦੇ ਅਗਨੀਵੀਰ ਗਾਵਤੇ ਅਕਸ਼ੈ ਲਕਸ਼ਮਣ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ,ਸਿਆਚਿਨ ਗਲੇਸ਼ੀਅਰ,ਕਾਰਾਕੋਰਮ ਪਰਬਤ ਲੜੀ ਵਿਚ ਲਗਭਗ 20,000 ਫੁੱਟ ਦੀ ਉਚਾਈ ‘ਤੇ ਸਥਿਤ ਹੈ,ਇਸ ਨੂੰ ਦੁਨੀਆ ਦੇ ਸਭ ਤੋਂ ਉੱਚੇ ਫੌਜੀ ਖੇਤਰ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਸੈਨਿਕਾਂ ਨੂੰ ਬਹੁਤ ਜ਼ਿਆਦਾ ਠੰਡ ਅਤੇ ਤੇਜ਼ ਹਵਾਵਾਂ ਨਾਲ ਲੜਨਾ ਪੈਂਦਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ,ਕਿ ਲਕਸ਼ਮਣ ਦੀ ਮੌਤ ਦਾ ਕਾਰਨ ਕੀ ਹੈ,ਫਾਇਰ ਐਂਡ ਫਿਊਰੀ ਕੋਰ’ (‘Fire And Fury Core’) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਹੈ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।