ਜਲੰਧਰ ‘ਚ ਹੋਣ ਵਾਲੇ ਸੁਰਜੀਤ ਹਾਕੀ ਟੂਰਨਾਮੈਂਟ ‘ਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲੈ ਸਕੇਗੀ
BolPunjabDe Buero
ਜਲੰਧਰ ‘ਚ ਹੋਣ ਵਾਲੇ ਸੁਰਜੀਤ ਹਾਕੀ ਟੂਰਨਾਮੈਂਟ (Surjeet Hockey Tournament) ‘ਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲੈ ਸਕੇਗੀ,ਕੇਂਦਰ ਸਰਕਾਰ ਨੇ ਮਹਿਲਾ ਤੇ ਪੁਰਸ਼ ਹਾਕੀ ਦੋਵਾਂ ਟੀਮਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ,ਇਸ ਕਾਰਵਾਈ ‘ਤੇ ਹਾਕੀ ਪ੍ਰਮੋਟਰ ਸਵਾਲ ਚੁੱਕ ਰਹੇ ਹਨ ਕਿ ਕ੍ਰਿਕਟ ਟੀਮ (Cricket Team) ਨੂੰ ਵੀਜ਼ਾ ਮਿਲਦਾ ਹੈ ਪਰ ਹਾਕੀ ਟੀਮ (Hockey Team) ਨੂੰ ਨਹੀਂ,ਹਾਲਾਂਕਿ ਪਾਕਿਸਤਾਨ ਦੀ ਟੀਮ ਨੇ ਚੇਨਈ ‘ਚ ਹਾਕੀ ਚੈਂਪੀਅਨਸ਼ਿਪ (Hockey Championship) ‘ਚ ਹਿੱਸਾ ਲਿਆ ਸੀ,ਪੰਜਾਬ ਨੂੰ ਹਾਕੀ ਖਿਡਾਰੀਆਂ ਦੀ ਨਰਸਰੀ ਮੰਨਿਆ ਜਾਂਦਾ ਹੈ,ਇੱਥੋਂ ਦੇ ਖਿਡਾਰੀਆਂ ਦੀ ਬਦੌਲਤ ਹੀ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਸੀ,ਇਸ ਵਿੱਚ ਪਾਕਿਸਤਾਨ ਦੀਆਂ ਦੋ ਟੀਮਾਂ ਤੋਂ ਇਲਾਵਾ 18 ਟੀਮਾਂ ਹਿੱਸਾ ਲੈਣ ਜਾ ਰਹੀਆਂ ਸਨ ਰੇਲਵੇ, ਇੰਡੀਅਨ ਆਇਲ, ਪੀਐਨਬੀ ਦਿੱਲੀ, ਪੰਜਾਬ ਐਂਡ ਸਿੰਧ ਬੈਂਕ, ਆਰਸੀਐਫ ਕਪੂਰਥਲਾ, ਐਫਸੀਆਈ ਦਿੱਲੀ, ਸੀਆਰਪੀਐਫ ਦਿੱਲੀ, ਇੰਡੀਅਨ ਏਅਰ ਫੋਰਸ, ਸੀਏਜੀ ਦਿੱਲੀ, ਸੀਆਈਐਸਐਫ ਦਿੱਲੀ, ਆਰਮੀ ਇਲੈਵਨ, ਆਈਟੀਬੀਪੀ ਜਲੰਧਰ, ਇੰਡੀਅਨ ਨੇਵੀ ਮੁੰਬਈ, ਏਅਰ ਇੰਡੀਆ ਮੁੰਬਈ, ਓਐਨਜੀਸੀ ਦਿੱਲੀ, ਪੰਜਾਬ ਟੂਰਨਾਮੈਂਟ ਵਿੱਚ ਪੁਲੀਸ, ਈਐਮਈ ਜਲੰਧਰ ਅਤੇ ਬੀਐਸਐਫ ਜਲੰਧਰ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।