ਅਮਰੀਕਾ ਅੱਗੇ ਝੁਕਿਆ ਹਮਾਸ,ਦੋ ਅਮਰੀਕੀ ਨਾਗਰਿਕਾਂ ਬੰਧਕਾਂ ਨੂੰ ਕੀਤਾ ਰਿਹਾਅ
BolPunjabDe Buero
ਇਜ਼ਰਾਈਲ ਨਾਲ ਜੰਗ ਦਰਮਿਆਨ ਹਮਾਸ ਅਮਰੀਕੀ ਦਬਾਅ ਅੱਗੇ ਝੁਕਦਾ ਨਜ਼ਰ ਆ ਰਿਹਾ ਹੈ,ਹਮਾਸ ਨੇ ਬੰਧਕ ਬਣਾਏ ਗਏ ਦੋ ਅਮਰੀਕੀ ਨਾਗਰਿਕਾਂ (American Citizens) ਨੂੰ ਰਿਹਾਅ ਕਰ ਦਿੱਤਾ ਹੈ,ਅਮਰੀਕਾ ਨੇ ਬੰਧਕਾਂ ਦੀ ਰਿਹਾਈ ‘ਤੇ ਖੁਸ਼ੀ ਪ੍ਰਗਟਾਈ ਹੈ,ਰਿਹਾਅ ਕੀਤੇ ਗਏ ਬੰਧਕਾਂ ਵਿੱਚ ਇੱਕ ਮਾਂ ਅਤੇ ਬੇਟੀ ਸ਼ਾਮਲ ਹਨ,ਦੋਵੇਂ ਅਮਰੀਕੀ ਨਾਗਰਿਕ ਹਨ,ਹਮਾਸ ਨੇ ਜੂਡਿਥ ਅਤੇ ਉਸਦੀ ਧੀ ਨਤਾਲੀ ਨੂੰ ਰਿਹਾਅ ਕਰ ਦਿੱਤਾ ਹੈ,ਦੱਸ ਦੇਈਏ ਕਿ ਹਮਾਸ ਨੇ ਇਜ਼ਰਾਇਲੀ ਨਾਗਰਿਕਾਂ ਸਮੇਤ ਵੱਡੀ ਗਿਣਤੀ ਵਿੱਚ ਅਮਰੀਕੀ ਨਾਗਰਿਕਾਂ (American Citizens) ਨੂੰ ਬੰਧਕ ਬਣਾ ਲਿਆ ਹੈ,ਇਜ਼ਰਾਇਲੀ ਫੌਜ ਨੇ ਹਾਲ ਹੀ ‘ਚ ਆਪਣੇ ਬਿਆਨ ‘ਚ ਕਿਹਾ ਸੀ ਕਿ ਸਾਡੇ 200 ਫੌਜੀ ਲਾਪਤਾ ਹਨ,ਇਸ ਦੇ ਨਾਲ ਹੀ ਦੋ ਅਮਰੀਕੀ ਔਰਤਾਂ ਨੂੰ ਉਨ੍ਹਾਂ ਦੇ ਬੰਧਕਾਂ ਤੋਂ ਰਿਹਾਅ ਕਰਵਾਉਣ ਤੋਂ ਬਾਅਦ ਹਮਾਸ ਨੇ ਕਿਹਾ ਕਿ ਉਹ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਲੇ ਦੌਰਾਨ ਬੰਧਕ ਬਣਾਏ ਗਏ ਨਾਗਰਿਕਾਂ ਦੀ ਰਿਹਾਈ ਲਈ ਕਤਰ ਅਤੇ ਮਿਸਰ ਦੇ ਵਿਚੋਲੇ ਨਾਲ ਲਗਾਤਾਰ ਕੰਮ ਕਰ ਰਿਹਾ ਹੈ।